ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਬਾਈਕਾਟ ਕਰਨ ਸੰਬੰਧੀ ਵਿਰੋਧੀ ਧਿਰ ਦੇ ਫ਼ੈਸਲੇ ਨੂੰ ਲੈ ਕੇ ਸ਼ਨੀਵਾਰ ਨੂੰ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਹ ਇਕ ਤਰ੍ਹਾਂ ਦਾ 'ਅਪਮਾਨ' ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਵਾਲੇ ਹਨ ਅਤੇ ਕਾਂਗਰਸ, ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਕਰੀਬ 20 ਵਿਰੋਧੀ ਦਲਾਂ ਨੇ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਵਿਰੋਧੀ ਦਲਾਂ ਦਾ ਤਰਕ ਹੈ ਕਿ ਸੰਸਦ ਦੇ ਨਵੇਂ ਭਵਨ ਦਾ ਉਦਘਾਟਨ ਦ੍ਰੋਪਦੀ ਮੁਰਮੂ ਨੂੰ ਕਰਨਾ ਚਾਹੀਦਾ, ਕਿਉਂਕਿ ਉਹ ਨਾ ਸਿਰਫ਼ ਗਣਰਾਜ ਦੀ ਮੁੱਖੀ ਹੈ ਸਗੋਂ ਸੰਸਦ ਦੀ ਵੀ ਮੁਖੀ ਹੈ।
ਠਾਕੁਰ ਨੇ ਕਿਹਾ,''ਇਹ ਵੱਖ ਗੱਲ ਹੈ ਕਿ ਕੁਝ ਲੋਕਾਂ ਨੂੰ ਸੰਸਦ ਤੋਂ ਹਟਾਇਆ ਗਿਆ। ਪਹਿਲੇ ਉਹ ਸੰਸਦ ਨੂੰ ਨਾ ਚੱਲਣ ਦੇਣ ਦੇ ਬਹਾਨੇ ਲੱਭਦੇ ਸਨ। ਹੁਣ ਬਾਈਕਾਟ ਦੀ ਗੱਲ ਕਰ ਰਹੇ ਹਨ, ਜੋ ਅਪਮਾਨ ਵੀ ਹੈ।'' ਉਹ ਮੋਦੀ ਸਰਕਾਰ ਦੀ 9ਵੀਂ ਵਰ੍ਹੇਗੰਢ ਲਈ ਦੂਰਦਰਸ਼ਨ ਵਲੋਂ ਆਯੋਜਿਤ ਇਕ ਦਿਨਾ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਠਾਕੁਰ ਨੇ ਕਿਹਾ ਕਿ ਭਾਰਤ ਨੂੰ 'ਲੋਕਤੰਤਰ ਦੀ ਜਨਨੀ' ਹੋਣ 'ਤੇ ਮਾਣ ਹੈ ਅਤੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਇਕ ਨਵਾਂ ਸੰਸਦ ਭਵਨ ਦਿੱਤਾ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ।
ਕੇਜਰੀਵਾਲ ਨੂੰ ਮਿਲਿਆ ਤੇਲੰਗਾਨਾ ਦਾ ਸਾਥ, CM ਚੰਦਰਸ਼ੇਖਰ ਰਾਓ ਨੇ ਕਿਹਾ- PM ਮੋਦੀ ਵਾਪਸ ਲੈਣ ਆਰਡੀਨੈਂਸ
NEXT STORY