ਨਵੀਂ ਦਿੱਲੀ- ਵਿਰੋਧੀ ਸੰਸਦ ਮੈਂਬਰਾਂ ਨੇ ਇਕ ਵੱਡਾ ਕਦਮ ਉਠਾਉਂਦੇ ਹੋਏ ਮੰਗਲਵਾਰ ਨੂੰ ਮਦਰਾਸ ਹਾਈ ਕੋਰਟ ਦੇ ਜੱਜ ਜੀ. ਆਰ. ਸਵਾਮੀਨਾਥਨ ਖਿਲਾਫ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੌਂਪੇ ਗਏ ਪ੍ਰਸਤਾਵ ’ਤੇ 120 ਸੰਸਦ ਮੈਂਬਰਾਂ ਦੇ ਦਸਤਖਤ ਹਨ। ਇਸ ਨੋਟਿਸ ’ਤੇ ਹਸਤਾਖਰ ਕਰਨ ਵਾਲਿਆਂ ’ਚ ਦ੍ਰਮੁਕ, ਸਪਾ, ਕਾਂਗਰਸ ਸੰਸਦ ਮੈਂਬਰਾਂ ਦੇ ਦਸਤਖਤ ਹਨ। ਨੋਟਿਸ ’ਚ ਕਿਹਾ ਗਿਆ ਹੈ ਕਿ ਸੰਵਿਧਾਨ ਦੇ ਆਰਟੀਕਲ 217 ਅਤੇ 124 ਤਹਿਤ ਜਸਟਿਸ ਸਵਾਮੀਨਾਥਨ ਨੂੰ ਹਟਾਉਣ ਦਾ ਪ੍ਰਸਤਾਵ ਲਿਆਂਦਾ ਗਿਆ ਹੈ, ਜਿਨ੍ਹਾਂ ਨੇ ਇਕ ਦਰਗਾਹ ਨੇੜੇ ਦੀਵੇ ਬਾਲਣ ਦੀ ਆਗਿਆ ਸਬੰਧੀ ਹੁਕਮ ਦਿੱਤਾ ਸੀ।
ਲੋਕ ਸਭਾ ਸਪੀਕਰ ਨੂੰ ਇਹ ਨੋਟਿਸ ਡੀ. ਐੱਮ. ਕੇ. ਸੰਸਦ ਮੈਂਬਰ ਕਨੀਮੋਝੀ, ਲੋਕ ਸਭਾ ’ਚ ਦ੍ਰਮੁਕ ਦੇ ਨੇਤਾ ਟੀ. ਆਰ. ਬਾਲੂ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਅਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਢੇਰਾ ਨੇ ਸੌਂਪਿਆ। ਇਸ ਪ੍ਰਸਤਾਵ ’ਤੇ 120 ਸੰਸਦ ਮੈਂਬਰਾਂ ਦੇ ਦਸਤਖਤ ਹਨ। ਪ੍ਰਸਤਾਵ ’ਚ ਦੋਸ਼ ਲਗਾਇਆ ਗਿਆ ਹੈ ਕਿ ਜੱਜ ਦੇ ਆਚਰਣ ਨਾਲ ਉਨ੍ਹਾਂ ਦੀ ਨਿਰਪੱਖਤਾ ਅਤੇ ਪਾਰਦਰਸ਼ਿਤਾ ’ਤੇ ਸਵਾਲ ਉੱਠ ਰਹੇ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਕੁਝ ਫੈਸਲੇ ਸਿਅਾਸੀ ਵਿਚਾਰਧਾਰਾ ਤੋਂ ਪ੍ਰਭਾਵਿਤ ਰਹੇ ਹਨ, ਇਹ ਫੈਸਲੇ ਸੰਵਿਧਾਨ ਦੇ ਧਰਮਨਿਰਪੱਖ ਮੁੱਲਾਂ ਦੇ ਖਿਲਾਫ ਹਨ।
ਕੀ ਹੈ ਪੂਰਾ ਮਾਮਲਾ
ਮਦਰਾਸ ਹਾਈ ਕੋਰਟ ਦੇ ਮਦੁਰੈ ਪੀਠ ਨੇ 4 ਦਸੰਬਰ ਨੂੰ ਮਦੁਰੈ ਦੇ ਜ਼ਿਲਾ ਕੁਲੈਕਟਰ ਅਤੇ ਸ਼ਹਿਰ ਦੇ ਪੁਲਸ ਕਮਿਸ਼ਨਰ ਵਲੋਂ ਦਾਇਰ ਇਕ ਅੰਤਰ ਅਧਿਕਾਰ ਖੇਤਰ ਅਪੀਲ ਖਾਰਿਜ ਕਰਦੇ ਹੋਏ ਏਕਲ ਜੱਜ ਦੇ ਹੁਕਮ ਨੂੰ ਬਰਕਰਾਰ ਰੱਖਿਆ, ਜਿਸ ਵਿਚ ਸ਼ਰਧਾਲੂਅਾਂ ਨੂੰ ਦੀਪਥੁੂਨ ’ਚ ਦਰਗਾਹ ਦੇ ਨੇੜੇ ‘ਕਾਰਦੀਗਈ ਦੀਪਮ’ ਦੀਵੇ ਬਾਲਣ ਦੀ ਆਗਿਆ ਦਿੱਤੀ ਗਈ ਸੀ।
ਭਾਜਪਾ ਜਿਨਹਾ ਨਾਲ ਆਪਣੇ ਰਿਸ਼ਤੇ ਕਿਉਂ ਨਹੀਂ ਦੱਸਦੀ : ਸੰਜੇ ਸਿੰਘ
NEXT STORY