ਮਹਾਰਾਸ਼ਟਰ — ਮਹਾਰਾਸ਼ਟਰ 'ਚ ਇਸ ਸਾਲ ਹੋਣ ਵਾਲੇ ਵਿਧਾਨ ਸਭਾ ਚੋਣ 'ਚ ਆਲ ਇੰਡੀਆ ਮਜਲਿਸ-ਏ-ਇਤੇਹਾਗੁਲ ਮੁਸਲਿਮੀਨ ਨੇ ਪ੍ਰਕਾਸ਼ ਅੰਬੇਡਕਰ ਦੀ ਵਨਚਿਤ ਬਹੁਜਨ ਅਗਾੜੀ (ਵੀ.ਬੀ.ਏ.) ਨਾਲ ਆਪਣੇ ਗਠਜੋੜ ਨੂੰ ਤੋਣਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਅਗਾਉਂ ਚੋਣ 'ਚ ਵੀ.ਬੀ.ਏ. ਤੇ ਐੱਮ.ਆਈ.ਐੱਮ. ਨੇ ਇਕੱਠੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਐੱਮ.ਆਈ.ਐੱਮ. ਨੇ 80 ਸੀਟਾਂ 'ਤੇ ਚੋਣਾਂ ਲੜਨ ਦਾ ਪ੍ਰਸਤਾਵ ਵੀ.ਬੀ.ਏ. ਕੋਲ ਭੇਜਿਆ ਸੀ। ਇਸ ਦੇ ਜਵਾਬ 'ਚ ਪ੍ਰਕਾਸ਼ ਅੰਬੇਡਕਰ ਨੇ ਸਿਰਫ 4 ਸੀਟ ਦੇਣ ਦੀ ਗੱਲ ਕਹੀ ਸੀ।
ਖਬਰ ਮੁਤਾਬਕ ਅੰਬੇਡਕਰ ਦੇ ਇਸ ਪ੍ਰਸਤਾਵ ਨਾਲ ਐੱਮ.ਆਈ.ਐੱਮ. 'ਚ ਨਾਰਾਜ਼ਗੀ ਫੈਲ ਗਈ। ਜਿਸ ਤੋਂ ਬਾਅਦ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੀਟਾਂ ਨੂੰ ਲੈ ਕੇ ਜੇਕਰ ਸਹੀ ਹੱਲ ਨਹੀਂ ਕੱਢਿਆ ਤਾਂ ਪਾਰਟੀ ਖੁਦ ਦੇ ਬਲ 'ਤੇ ਚੋਣ ਲੜੇਗੀ। ਦੱਸ ਦਈਏ ਕਿ 2014 'ਚ ਏ.ਆਈ.ਐੱਮ.ਆਈ.ਐੱਮ. ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣ 'ਚ 24 ਸੀਟਾਂ 'ਤੇ ਚੋਣ ਲੜੀ ਸੀ। ਜਿਸ 'ਚ 2 ਵਿਧਾਇਕ ਹੀ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ।
ਸੋਨੀਆ ਗਾਂਧੀ ਨੇ 12 ਸਤੰਬਰ ਨੂੰ ਸੱਦੀ ਬੈਠਕ, ਸੂਬਾ ਇੰਚਾਰਜ ਵੀ ਹੋਣਗੇ ਸ਼ਾਮਲ
NEXT STORY