ਨਵੀਂ ਦਿੱਲੀ- ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ ਨੇ ਦੱਸਿਆ ਕਿ ਭਾਰਤੀ ਰੇਲ ਨੇ ਆਕਸੀਜਨ ਐਕਸਪ੍ਰੈੱਸ ਦੀ ਮਦਦ ਨਾਲ ਸੋਮਵਾਰ ਸਵੇਰ ਤੱਕ ਰਿਕਾਰਡ 10,000 ਟਨ ਤਰਲ ਮੈਡੀਕਲ ਆਕਸੀਜਨ ਦੀ ਢੁਆਈ ਕੀਤੀ ਹੈ। ਆਕਸੀਜਨ ਐਕਸਪ੍ਰੈੱਸ ਸੇਵਾ 19 ਅਪ੍ਰੈਲ ਨੂੰ ਮੁੰਬਈ ਤੋਂ ਸ਼ੁਰੂ ਹੋਈ ਸੀ ਅਤੇ 13 ਸੂਬਿਆਂ ਨੂੰ ਹੁਣ ਤੱਕ ਇਸ ਦਾ ਲਾਭ ਮਿਲਿਆ ਹੈ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ
ਸ਼ਰਮਾ ਨੇ ਕਿਹਾ, ‘‘ਸੋਮਵਾਰ ਸਵੇਰ ਤੱਕ ਆਕਸੀਜਨ ਐਕਸਪ੍ਰੈੱਸ ਵਲੋਂ ਰਿਕਾਰਡ 10,000 ਟਨ ਤਰਲ ਮੈਡੀਕਲ ਆਕਸੀਜਨ (ਪ੍ਰਾਣ ਵਾਯੂ) ਦੀ ਢੁਆਈ ਕੀਤੀ ਗਈ ਹੈ। ਆਕਸੀਜਨ ਐਕਸਪ੍ਰੈੱਸ 13 ਸੂਬਿਆਂ ਨੂੰ ਆਕਸੀਜਨ ਪਹੁੰਚਾ ਰਹੀ ਹੈ।’’ ਰੇਲਵੇ ਨੇ ਦੱਸਿਆ ਕਿ ਚਕਰਵਾਤੀ ਤੂਫਾਨ ‘ਤਾਉਤੇ’ ਦੇ 17 ਮਈ ਨੂੰ ਗੁਜਰਾਤ ਪੁੱਜਣ ਦਾ ਅੰਦਾਜ਼ਾ ਹੈ ਅਤੇ ਰੇਲਵੇ ਪਹਿਲਾਂ ਹੀ ਸੂਬੇ ਨੂੰ 150 ਟਨ ਤੋਂ ਜ਼ਿਆਦਾ ਆਕਸੀਜਨ ਪਹੁੰਚਾ ਚੁੱਕਾ ਹੈ, ਜੋ ਪਿਛਲੇ 20 ਦਿਨਾਂ ਦੇ ਆਮ ਔਸਤ 134 ਟਨ ਨਾਲੋਂ ਕਿਤੇ ਜ਼ਿਆਦਾ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਸਾਮ ’ਚ ਤਿਰੰਗੇ ਨੂੰ ਟੇਬਲ ਕਲਾਥ ਬਣਾ ਕੇ ਖਾਧਾ ਖਾਣਾ, 6 ਗ੍ਰਿਫਤਾਰ
NEXT STORY