ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਐਕਸਪ੍ਰੈੱਸ ਟਰੇਨਾਂ ਨੇ ਵੱਡਾ ਰੋਲ ਅਦਾ ਕੀਤਾ ਹੈ। ਇਨ੍ਹਾਂ ਟਰੇਨਾਂ ਨੇ ਪ੍ਰਾਣ ਵਾਯੂ ਯਾਨੀ ਕਿ ਆਕਸੀਜਨ ਲੋੜਵੰਦ ਸੂਬਿਆਂ ’ਚ ਪਹੁੰਚਾਈ। ਭਾਰਤ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਕਸੀਜਨ ਐਕਸਪ੍ਰੈੱਸ ਟਰੇਨਾਂ ਜ਼ਰੀਏ ਹੁਣ ਤੱਕ 30,000 ਮੀਟ੍ਰਿਕ ਟਨ ਤੋਂ ਵਧੇਰੇ ਤਰਲ ਮੈਡੀਕਲ ਆਕਸੀਜਨ (ਐੱਲ. ਐੱਮ. ਓ.) ਪਹੁੰਚਾਈ ਗਈ ਹੈ।
ਇਹ ਵੀ ਪੜ੍ਹੋ: ਅੰਧਵਿਸ਼ਵਾਸ! ਇੱਥੇ ਬਣਾਇਆ ਗਿਆ ‘ਕੋਰੋਨਾ ਮਾਤਾ’ ਦਾ ਮੰਦਰ, ਪੁਲਸ ਨੇ ਰਾਤੋਂ-ਰਾਤ ਢਾਹਿਆ
ਓਧਰ ਰੇਲ ਮੰਤਰਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਭਾਰਤੀ ਰੇਲਵੇ ਨੇ 1734 ਟੈਂਕਰਾਂ ਜ਼ਰੀਏ 30,182 ਮੀਟਿ੍ਰਕ ਟਨ ਆਕਸੀਜਨ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਪਹੁੰਚਾਈ ਹੈ। ਹੁਣ ਤੱਕ ਕੁੱਲ 421 ਆਕਸੀਜਨ ਐਕਸਪ੍ਰੈੱਸ ਟਰੇਨਾਂ ਆਪਣਾ ਸਫ਼ਰ ਪੂਰਾ ਕਰ ਚੁੱਕੀਆਂ ਹਨ। ਰੇਲਵੇ ਨੇ ਇਕ ਬਿਆਨ ਵਿਚ ਦੱਸਿਆ ਕਿ ਵਿਸ਼ੇਸ਼ ਟਰੇਨਾਂ ਦੇ ਜ਼ਰੀਏ ਦੇਸ਼ ਦੇ ਦੱਖਣੀ ਸੂਬਿਆਂ ਵਿਚ 15,000 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਮੰਤਰਾਲਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਤੱਕ ਦੋ ਆਕਸੀਜਨ ਐਕਸਪ੍ਰੈੱਸ ਟਰੇਨਾਂ 10 ਟੈਕਰਾਂ ਵਿਚ 177 ਮੀਟ੍ਰਿਕ ਟਨ ਤੋਂ ਵਧੇਰੇ ਆਕਸੀਜਨ ਲੈ ਕੇ ਰਵਾਨਾ ਹੋਈ ਹੈ।
ਇਹ ਵੀ ਪੜ੍ਹੋ: ਕੋਵਿਡ-19 ਦਾ ‘ਡੈਲਟਾ ਵੈਰੀਐਂਟ’ ਹੁਣ ਦੁਨੀਆ ਭਰ ’ਚ ਮਚਾ ਰਿਹੈ ਤਬਾਹੀ
ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈੱਸ ਟਰੇਨਾਂ ਦੀ ਸ਼ੁਰੂਆਤ ਕਰੀਬ 50 ਦਿਨ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿਚ 126 ਮੀਟ੍ਰਿਕ ਟਨ ਆਕਸੀਜਨ ਪਹੁੰਚਾਉਣ ਨਾਲ ਹੋਈ ਸੀ। ਰੇਲ ਮੰਤਰਾਲਾ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਆਕਸੀਜਨ ਐਕਸਪ੍ਰੈੱਸ ਟਰੇਨਾਂ ਜ਼ਰੀਏ ਹੁਣ ਤੱਕ ਦੇਸ਼ ਦੇ 15 ਸੂਬਿਆਂ ਤੱਕ ਆਕਸੀਜਨ ਰਾਹਚ ਪਹੁੰਚਾਈ ਗਈ ਹੈ। ਇਨ੍ਹਾਂ ਸੂਬਿਆਂ ਵਿਚ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਆਸਾਮ ਸ਼ਾਮਲ ਹੈ।
ਇਹ ਵੀ ਪੜ੍ਹੋ: ਦੁਰਲੱਭ ਬੀਮਾਰੀ ਤੋਂ ਪੀੜਤ ਇਸ ਬੱਚੇ ਨੂੰ ਦਿੱਤੀ ਗਈ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ
ਰਾਮ ਮੰਦਰ ਲਈ ਮਿਲੇ ਚੰਦੇ ਦੀ ਗਲਤ ਵਰਤੋਂ ਅਧਰਮ ਅਤੇ ਆਸਥਾ ਦਾ ਅਪਮਾਨ ਹੈ : ਪ੍ਰਿਯੰਕਾ ਗਾਂਧੀ
NEXT STORY