ਪ੍ਰਤਾਪਗੜ੍ਹ— ਦੇਸ਼ ਭਰ ’ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਦਰਮਿਆਨ ਲੋਕਾਂ ਵਿਚਾਲੇ ਅੰਧਵਿਸ਼ਵਾਸ ਵੀ ਇਸ ਕਦਰ ਹਾਵੀ ਹੋ ਰਿਹਾ ਹੈ ਕਿ ਲੋਕਾਂ ਨੇ ਕੋਰੋਨਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਬਕਾਇਦਾ ਕੋਰੋਨਾ ਮਾਤਾ ਮੰਦਰ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ਪੁਲਸ ਨੇ ਤੋੜ ਦਿੱਤਾ। ਕੋਰੋਨਾ ਮਾਤਾ ਮੰਦਰ ਬਣਾਏ ਜਾਣ ਦੀ ਸੂਚਨਾ ’ਤੇ ਰਾਤੋਂ-ਰਾਤ ਪਹੁੰਚੀ ਪੁਲਸ ਨੇ ਇਸ ਮੰਦਰ ਨੂੰ ਢਾਹ ਦਿੱਤਾ। ਪੁਲਸ ਮੁਤਾਬਕ ਲੋਕ ਕੋਰੋਨਾ ਮਾਤਾ ਦੀ ਪੂਜਾ ਕਰ ਰਹੇ ਸਨ। ਲੋਕਾਂ ਵਿਚਾਲੇ ਕੋਰੋਨਾ ਨੂੰ ਲੈ ਕੇ ਅੰਧਵਿਸ਼ਵਾਸ ਫੈਲ ਰਿਹਾ ਸੀ।
ਇਹ ਵੀ ਪੜ੍ਹੋ: ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’
ਇਹ ਘਟਨਾ ਪ੍ਰਤਾਪਗੜ੍ਹ ਦੇ ਸਾਂਗੀਪੁਰ ਥਾਣਾ ਸਥਿਤ ਜੂਹੀ ਸ਼ੁਕਲਪੁਰ ਪਿੰਡ ਦੀ ਹੈ। ਇੱਥੇ ਕੁਝ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਕੋਰੋਨਾ ਦੇ ਚੱਲਦੇ ਅੰਧਵਿਸ਼ਵਾਸ ’ਚ ਕੋਰੋਨਾ ਮਾਤਾ ਮੰਦਰ ਦਾ ਨਿਰਮਾਣ ਕਰ ਦਿੱਤਾ। ਇੰਨਾ ਹੀ ਨਹੀਂ ਮੰਦਰ ਵਿਚ ਕੋਰੋਨਾ ਮਾਤਾ ਦੀ ਮੂੁਰਤੀ ਸਥਾਪਤ ਕਰ ਕੇ ਉਸ ਨੂੰ ਮਾਸਕ ਵੀ ਪਹਿਨਾ ਦਿੱਤਾ।
ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਗੋਬਰ-ਗਊ ਮੂਤਰ ਨਾਲ ਨਹਾ ਰਹੇ ਭਾਰਤੀ (ਦੇਖੋ ਤਸਵੀਰਾਂ)
ਇਸ ਤੋਂ ਬਾਅਦ ਕੋਰੋਨਾ ਮਾਤਾ ਦੀ ਮੂਰਤੀ ਅੱਗੇ ਪੂਜਾ ਹੋਣ ਲੱਗੀ। ਪਿੰਡ ਦੇ ਲੋਕ ਕੋਰੋਨਾ ਮਾਤਾ ਦੇ ਦਰਸ਼ਨ ਕਰਨ ਲਈ ਇਕੱਠੇ ਹੋਣ ਲੱਗੇ ਸਨ। ਪਿੰਡ ਵਾਸੀਆਂ ਦਾ ਮੰਨਣਾ ਸੀ ਕਿ ਕੋਰੋਨਾ ਮਾਤਾ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਪਿੰਡ ਕੋਰੋਨਾ ਮੁਕਤ ਹੋਵੇਗਾ।
ਇਹ ਵੀ ਪੜ੍ਹੋ: ਅੰਧਵਿਸ਼ਵਾਸ; ਕੋਰੋਨਾ ਨਹੀਂ ‘ਕੋਰੋਨਾ ਮਾਈ’ ਹੈ, ਖ਼ਤਰਨਾਕ ਵਾਇਰਸ ਤੋਂ ਮੁਕਤੀ ਲਈ ਪੂਜਾ ਕਰ ਰਹੀਆਂ ਬੀਬੀਆਂ
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਸ਼ੁਕਲਪੁਰ ਵਿਚ ਤਿੰਨ ਮੌਤਾਂ ਹੋਈਆਂ ਤਾਂ ਲੋਕ ਡਰ ਗਏ। ਪਿੰਡ ਦੇ ਲੋਕੇਸ਼ ਦੀ ਪਹਿਲ ਤੋਂ ਬਾਅਦ ਪਿੰਡ ਵਾਸੀਆਂ ਨੇ 7 ਜੂਨ ਨੂੰ ਕੋਰੋਨਾ ਮਾਤਾ ਦੀ ਮੂਰਤੀ ਸਥਾਪਤ ਕਰਵਾਈ। ਵਿਸ਼ੇਸ਼ ਆਰਡਰ ਨਾਲ ਤਿਆਰ ਕਰਵਾਈ ਗਈ ਮੂਰਤੀ ਨੂੰ ਪਿੰਡ ਵਿਚ ਨਿੰਮ ਦੇ ਦੱਰਖ਼ਤ ਨੇੜੇ ਸਥਾਪਤ ਕਰ ਕੇ ਇਸ ਨੂੰ ਕੋਰੋਨਾ ਮਾਤਾ ਦਾ ਨਾਂ ਦਿੱਤਾ ਗਿਆ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਪੂਰਵਜ਼ਾਂ ਨੇ ਚੇਚਕ ਰੋਗ ਨੂੰ ਮਾਤਾ ਸ਼ੀਤਲਾ ਦਾ ਰੂਪ ਮੰਨਿਆ ਸੀ। ਕੋਰੋਨਾ ਨੇ ਦਿਮਾਗ ’ਚ ਡਰ ਪੈਦਾ ਕੀਤਾ ਤਾਂ ਪਿੰਡ ਵਾਸੀਆਂ ਨੇ ਆਸਥਾ ਦੀ ਰਾਹ ਅਪਣਾ ਲਈ ਅਤੇ ਫਿਰ ਇਸ ਤੋਂ ਬਾਅਦ ਉੱਥੇ ਮੰਦਰ ਨਿਰਮਾਣ ਹੋਇਆ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਕੇਜਰੀਵਾਲ ਦੀ ਚਿਤਾਵਨੀ, ਦੇਸ਼ ’ਚ ਹੁਣ ਤੀਜੀ ਲਹਿਰ ਦਾ ਖ਼ਤਰਾ
ਦੱਸਿਆ ਜਾ ਰਿਹਾ ਹੈ ਕਿ ਮੰਦਰ ਢਾਉਣ ਦੇ ਇਕ ਦੋ ਦਿਨ ਪਹਿਲਾਂ ਪਿੰਡ ਵਾਸੀਆਂ ਤੋਂ ਇਲਾਵਾ ਆਲੇ-ਦੁਆਲੇ ਤੋਂ ਲੋਕ ਵੀ ਪਹੁੰਚ ਰਹੇ ਸਨ। ਇੱਥੇ ਲੋਕ ਕੋਰੋਨਾ ਮਾਤਾ ਦੀ ਪੂਜਾ ਕਰਦੇ ਹੋਏ ਨਜ਼ਰ ਆਏ। ਪਿੰਡ ਵਾਸੀਆਂ ਅਗਰਬੱਤੀ ਅਤੇ ਪ੍ਰਸਾਦ ਚੜ੍ਹਾ ਕੇ ਕੋਰੋਨਾ ਮਾਤਾ ਦੀ ਪੂਜਾ ਕਰਦੇ ਹੋਏ ਜਲ ਵੀ ਚੜ੍ਹਾਉਣ ਲੱਗੇ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਅਨਾਥ ਹੋਏ ਬੱਚਿਆਂ ਦੇ ਪਾਲਣ-ਪੋਸ਼ਣ ਲਈ ਯੋਜਨਾ ਨੂੰ ਮਿਲੀ ਮਨਜ਼ੂਰੀ
ਹਾਲਾਂਕਿ ਜਦੋਂ ਪੁਲਸ ਨੂੰ ਇਸ ਦੀ ਭਿਣਕ ਲੱਗੀ ਤਾਂ ਮੰਦਰ ਨੂੰ ਢਾਹ ਦਿੱਤਾ ਅਤੇ ਇਸ ਦੌਰਾਨ ਰਾਤੋਂ-ਰਾਤ ਉੱਥੋਂ ਮਲਬਾ ਵੀ ਹਟਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲਸ ਨੇ ਇਕ ਪਿੰਡ ਵਾਸੀ ਨੂੰ ਹਿਰਾਸਤ ਵਿਚ ਵੀ ਲਿਆ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: ਅੰਨ੍ਹੇਵਾਹ ਟੀਕਾਕਰਣ ਨਾਲ ਵੱਧ ਸਕਦੈ 'ਮਿਊਟੈਂਟ ਸਟ੍ਰੇਨ', ਡਾਕਟਰਾਂ ਨੇ ਦਿੱਤੀ ਚਿਤਾਵਨੀ
ਬਿਜਲੀ ਮਹਿਕਮੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ
NEXT STORY