ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 1.1 ਲੱਖ ਕਰੋੜ ਰੁਪਏ ਦੀ ਕਰਜ਼ਾ ਗਾਰੰਟੀ ਯੋਜਨਾ ਸਮੇਤ ਕਈ ਕਦਮਾਂ ਦਾ ਐਲਾਨ ਕੀਤੇ ਜਾਣ ਨੂੰ ਇੱਕ ‘ਢਕੋਂਸਲਾ’ ਕਰਾਰ ਦਿੰਦੇ ਹੋਏ ਮੰਗਲਵਾਰ ਕਿਹਾ ਕਿ ਇਸ ਫੈਸਲੇ ਨਾਲ ਕੋਈ ਵੀ ਪਰਿਵਾਰ ਆਪਣੇ ਰਹਿਣ, ਖਾਣ-ਪੀਣ, ਦਵਾਈ ਤੇ ਬੱਚਿਆਂ ਦੀਆਂ ਸਕੂਲੀ ਫੀਸਾਂ ਦਾ ਖਰਚ ਸਹਿਣ ਨਹੀਂ ਕਰ ਸਕਦਾ। ਇਹ ਪੈਕੇਜ ਨਹੀਂ, ਇੱਕ ਹੋਰ ਢਕੋਂਸਲਾ ਹੈ।
ਇਹ ਵੀ ਪੜ੍ਹੋ- ਇਸ ਸੂਬੇ 'ਚ ਕੋਰੋਨਾ ਨਾਲ ਮੌਤਾਂ 'ਤੇ ਪਰਿਵਾਰ ਨੂੰ ਮਿਲਣਗੇ ਚਾਰ ਲੱਖ, ਸਰਕਾਰ ਨੇ ਜਾਰੀ ਕੀਤਾ ਹੁਕਮ
ਇਸ ਦੌਰਾਨ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਕਿ ਇਹ ਬੁਨਿਆਦੀ ਸੱਚਾਈ ਹੈ ਕਿ ਕੋਈ ਬੈਂਕਰ ਕਰਜ਼ੇ ਦੇ ਭਾਰ ਹੇਠ ਦਬੇ ਕਿਸੇ ਵੀ ਕਾਰੋਬਾਰੀ ਨੂੰ ਕਰਜ਼ਾ ਨਹੀਂ ਦੇਵੇਗਾ। ਉਨ੍ਹਾਂ ਨੂੰ ਕਰਜ਼ੇ ਨਾਲੋਂ ਪੂੰਜੀ ਦੀ ਵੱਧ ਲੋੜ ਹੈ। ਸਹੀ ਤਕੀਕਾ ਤਾਂ ਇਹ ਹੈ ਕਿ ਲੋਕਾਂ ਖਾਸ ਕਰ ਕੇ ਗਰੀਬਾਂ ਦੇ ਹੱਥਾਂ ’ਚ ਪੈਸੇ ਦਿੱਤੇ ਜਾਣ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਦਾਲਤ ਨੇ ਵੱਖਵਾਦੀ ਨੇਤਾ ਸ਼ਬੀਰ ਸ਼ਾਹ ਕੋਲੋਂ ਪੁੱਛਿਆ- ‘ਭਾਰਤੀ ਨਿਆਂ ਵਿਵਸਥਾ ’ਤੇ ਭਰੋਸਾ ਹੈ?’
NEXT STORY