ਨਵੀਂ ਦਿੱਲੀ (ਬਿਊਰ)– ਮਹਾਨ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਸੋਮਵਾਰ ਸਵੇਰੇ ਦਿਹਾਂਤ ਹੋ ਗਿਆ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੌਕਡਾਊਨ ਤੋਂ ਬਾਅਦ ਪੰਡਿਤ ਜਸਰਾਜ ਨਿਊਜਰਸੀ ’ਚ ਹੀ ਸਨ। ਉਨ੍ਹਾਂ ਨੇ ਅੱਜ ਸਵੇਰੇ ਆਖਰੀ ਸਾਹ ਲਿਆ। ਉਨ੍ਹਾਂ ਦੀ ਬੇਟੀ ਦੁਰਗਾ ਜਸਰਾਜ ਨੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ ਹੈ।
ਪੰਡਿਤ ਜਸਰਾਜ ਦੇ ਪਰਿਵਾਰ ਨੇ ਇਕ ਬਿਆਨ ’ਚ ਕਿਹਾ, ‘ਬਹੁਤ ਦੁੱਖ ਨਾਲ ਸਾਨੂੰ ਸੂਚਿਤ ਕਰਨਾ ਪੈ ਰਿਹਾ ਹੈ ਕਿ ਪੰਡਿਤ ਜਸਰਾਜ ਜੀ ਦਾ ਅਮਰੀਕਾ ਦੇ ਨਿਊਜਰਸੀ ’ਚ ਆਪਣੇ ਨਿਵਾਸ ’ਤੇ ਅੱਜ ਸਵੇਰੇ 5 ਵੱਜ ਕੇ 15 ਮਿੰਟ ’ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਭਗਵਾਨ ਕ੍ਰਿਸ਼ਣ ਸਵਰਗ ਦੇ ਦੁਆਰ ’ਤੇ ਉਨ੍ਹਾਂ ਦਾ ਸੁਆਗਤ ਕਰਨ, ਜਿਥੇ ਉਹ ਆਪਣਾ ਮਨਪਸੰਦ ਭਜਨ ‘ਓਮ ਨਮੋ ਭਗਵਤੇ ਵਾਸੁਦੇਵਾਏ’ ਉਨ੍ਹਾਂ ਨੂੰ ਸਮਰਪਿਤ ਕਰਨ। ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ।’
ਦੱਸਣਯੋਗ ਹੈ ਕਿ ਇਸ ਸਾਲ ਜਨਵਰੀ ’ਚ ਆਪਣਾ 90ਵਾਂ ਜਨਮਦਿਨ ਮਨਾਉਣ ਵਾਲੇ ਪੰਡਿਤ ਜਸਰਾਜ ਨੇ ਆਖਰੀ ਪੇਸ਼ਕਾਰੀ 9 ਅਪ੍ਰੈਲ ਨੂੰ ਹਨੂੰਮਾਨ ਜਯੰਤੀ ’ਤੇ ਫੇਸਬੁੱਕ ਲਾਈਵ ਰਾਹੀਂ ਵਾਰਾਣਸੀ ਦੇ ਸੰਕਟਮੋਚਨ ਹਨੂੰਮਾਨ ਮੰਦਰ ’ਚ ਦਿੱਤੀ ਸੀ।
ਨੌਜਵਾਨ ਦਾ ਸ਼ਰਮਨਾਕ ਕਾਰਾ, ਨਵ-ਵਿਆਹੁਤਾ ਨੂੰ ਵਿਆਹ ਦੇ ਦੋ ਮਹੀਨੇ ਬਾਅਦ ਕੀਤਾ ਅਗਵਾ
NEXT STORY