ਨੈਸ਼ਨਲ ਡੈਸਕ– ਮਸ਼ਹੂਰ ਸਮਾਜ ਸੇਵਿਕਾ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਸ਼ਾਂਤੀ ਦੇਵੀ ਦਾ ਓਡੀਸ਼ਾ ਦੇ ਰਾਏਗੜ੍ਹਾ ’ਚ 88 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਿਵਾਰ ਦੇ ਮੈਂਬਰਾਂ ਮੁਤਾਬਕ, ਸ਼ਾਂਦੀ ਦੇਵੀ ਨੇ ਐਤਵਾਰ ਰਾਤ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਸ ਦੇ ਕੁਝ ਸਮੇਂ ਬਾਅਦ ਗੁਨੁਪੁਰ ਸਥਿਤ ਆਪਣੇ ਆਸ਼ਰਮ ’ਚ ਬੇਹੋਸ਼ ਹੋ ਗਈ। ਇਸਤੋਂ ਬਾਅਦ ਉਨ੍ਹਾਂ ਨੂੰ ਰਾਏਗੜ੍ਹਾ ਸਥਿਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ, ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਦੇ ਰੂਪ ’ਚ ਯਾਦ ਕੀਤਾ ਜਾਵੇਗਾ। ਉਨ੍ਹਾਂ ਇਕ ਟਵੀਟ ’ਚ ਕਿਹਾ, ‘ਸ਼ਾਂਤੀ ਦੇਵੀ ਜੀ ਨੂੰ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਦੇ ਰੂਪ ’ਚ ਯਾਦ ਕੀਤਾ ਜਾਵੇਗਾ। ਉਨ੍ਹਾਂ ਨਿਰਸਵਾਰਥ ਲੋਕਾਂ ਦਾ ਦੁਖ ਦੂਰ ਕਰਨ ਅਤੇ ਇਕ ਸਿਹਤਮੰਦ ਅਤੇ ਨਿਆਂਸੰਗਤ ਸਮਾਜ ਦੇ ਨਿਰਮਾਣ ਲਈ ਕੰਮ ਕੀਤਾ। ਉਨ੍ਹਾਂ ਦੇ ਦਿਹਾਂਤ ਨਾਲ ਬੇਹੱਦ ਦੁਖੀ ਹਾਂ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹੈ।’
ਪਟਨਾਇਕ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ, ‘ਸਮਾਜਿਕ ਵਰਕਰ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਸ਼ਾਂਤੀ ਦੇਵੀ ਦੇ ਦਿਹਾਂਤ ਨਾਲ ਦੁਖੀ ਹਾਂ। ਦੱਬੇ-ਕੁਚਲੇ ਲੋਕਾਂ ਦੇ ਉਥਾਨ ਲਈ ਜੀਵਨ ਭਰ ਉਨ੍ਹਾਂ ਨੇ ਜੋ ਕੋਸ਼ਿਸ਼ਾਂ ਕੀਤੀਆਂ, ਉਹ ਸਾਡੇ ਲਈ ਪ੍ਰੇਰਣਾ ਦੇ ਸਰੋਤ ਬਣੇ ਰਹਿਣਗੇ। ਸਮਾਜ ਸੇਵਾ ’ਚ ਉਨ੍ਹਾਂ ਦਾ ਯੋਗਦਾਨ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਮੈਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ 25 ਜਨਵਰੀ 2021 ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤੀ ਸੀ।
ਗਾਂ ਨੇ ਦਿੱਤਾ ਤਿੰਨ ਅੱਖਾਂ ਵਾਲੀ ਵੱਛੀ ਨੂੰ ਜਨਮ, ਦੇਖਣ ਲਈ ਦੂਰ-ਦੂਰ ਤੋਂ ਆ ਰਹੇ ਨੇ ਲੋਕ
NEXT STORY