ਮੁੰਬਈ- ਪਹਿਲਗਾਮ 'ਚ ਅੱਤਵਾਦੀਆਂ ਦੀ ਗੋਲੀਬਾਰੀ 'ਚ ਆਪਣੇ ਪਿਤਾ ਨੂੰ ਗੁਆਉਣ ਵਾਲੇ 20 ਸਾਲਾ ਹਰਸ਼ਲ ਲੇਲੇ ਨੇ ਕਿਹਾ ਕਿ ਉਸ ਨੇ ਹਮਲੇ ਦੌਰਾਨ ਆਪਣੇ ਪਿਤਾ ਵਾਂਗ ਸੋਚਿਆ ਅਤੇ ਉਸ ਦੇ ਮਨ 'ਚ ਪਹਿਲਾ ਖਿਆਲ ਆਪਣੀ ਮਾਂ ਨੂੰ ਬਚਾ ਕੇ ਸੁਰੱਖਿਅਤ ਸਥਾਨਤ 'ਤੇ ਲਿਜਾਉਣ ਦਾ ਆਇਆ। ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 26 ਲੋਕ ਮਾਰੇ ਗਏ ਸਨ। ਜੰਮੂ ਅਤੇ ਕਸ਼ਮੀਰ 'ਚ ਛੁੱਟੀਆਂ ਬਿਤਾਉਣ ਦਾ ਫੈਸਲਾ ਲੇਲੇ ਅਤੇ ਉਸ ਦੇ ਰਿਸ਼ਤੇਦਾਰਾਂ ਲਈ ਦੁਖਦ ਸਾਬਿਤ ਹੋਇਆ। ਇਸ ਹਮਲੇ 'ਚ ਹਰਸ਼ਲ ਦੇ ਪਿਤਾ ਸੰਜੇ ਲੇਲੇ (52) ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹੇਮੰਤ ਜੋਸ਼ੀ (45) ਅਤੇ ਅਤੁਲ ਮੋਨੇ (43) ਮਾਰੇ ਗਏ ਸਨ। ਹਰਸ਼ਲ ਨੇ ਕਿਹਾ,"ਅਸੀਂ ਆਪਣਾ ਦੁਪਹਿਰ ਦਾ ਖਾਣਾ ਖ਼ਤਮ ਹੀ ਕੀਤਾ ਸੀ ਜਦੋਂ ਸਾਨੂੰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ।" ਹਮਲੇ ਦੌਰਾਨ, ਹਰਸ਼ਲ ਇਕ ਗੋਲੀ ਨਾਲ ਜ਼ਖਮੀ ਹੋ ਗਿਆ ਅਤੇ ਇਕ ਗੋਲੀ ਉਸ ਦੇ ਕੋਲੋਂ ਦੀ ਲੰਘ ਕੇ ਉਸ ਦੇ ਪਿਤਾ ਨੂੰ ਲੱਗ ਗਈ। ਉਸ ਨੇ ਕਿਹਾ,"ਮੇਰੀ ਮਾਂ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਸੀ। ਮੈਂ ਆਪਣੇ ਆਪ ਨੂੰ ਆਪਣੇ ਪਿਤਾ ਦੀ ਜਗ੍ਹਾ 'ਤੇ ਰੱਖ ਕੇ ਸੋਚਿਆ। ਉਨ੍ਹਾਂ ਦੇ ਮਨ 'ਚ ਪਹਿਲਾ ਵਿਚਾਰ ਮਾਂ ਨੂੰ ਬਚਾਉਣ ਦਾ ਆਉਂਦਾ, ਇਸ ਲਈ ਮੈਂ ਉਹੀ ਕੀਤਾ।''
ਇਹ ਵੀ ਪੜ੍ਹੋ : 'ਕਸ਼ਮੀਰੀਆਂ ਨੇ ਬਚਾਈ ਇੱਜ਼ਤ...', ਪਹਿਲਗਾਮ ਹਮਲੇ ਦੇ ਚਸ਼ਮਦੀਦ BJP ਵਰਕਰ ਨੇ ਸੁਣਾਈ ਹੱਡਬੀਤੀ, ਕੰਬ ਜਾਵੇਗੀ ਰੂਹ
ਹਰਸ਼ਲ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਪੁਰਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ। ਉਸ ਨੇ ਕਿਹਾ,''ਮੇਰੀ ਮਾਂ ਲਕਵੇ ਨਾਲ ਪੀੜਤ ਹੈ, ਇਸ ਲਈ ਉਨ੍ਹਾਂ ਨੂੰ ਤੁਰਨ 'ਚ ਪਰੇਸ਼ਾਨੀ ਹੁੰਦੀ ਹੈ। ਮੈਂ ਅਤੇ ਮੇਰੇ ਰਿਸ਼ਤੇ ਦੇ ਭਰਾ ਧਰੁਵ ਜੋਸ਼ੀ ਉਨ੍ਹਾਂ ਨੂੰ ਚੁੱਕ ਕੇ ਕੱਚੇ ਰਸਤੇ ਤੋਂ ਲੰਘਦੇ ਹੋਏ ਦੌੜੇ, ਉਹ ਕਈ ਥਾਵਾਂ 'ਤੇ ਫਿਸਲ ਗਈ ਅਤੇ ਸੱਟ ਵੀ ਲੱਗੀ ਪਰ ਸਾਡੇ ਕੋਲ ਕੋਈ ਬਦਲ ਨਹੀਂ ਸੀ।'' ਹਰਸ਼ਲ ਨੇ ਦੱਸਿਆ ਕਿ ਆਖ਼ਰਕਾਰ ਉਨ੍ਹਾਂ ਨੂੰ ਉਹ ਘੁੜ ਸਵਾਰ ਮਿਲ ਗਿਆ ਜੋ ਪਰਿਵਾਰਾਂ ਨੂੰ ਉਸ ਜਗ੍ਹਾ ਲੈ ਕੇ ਗਿਆ ਸੀ, ਜਿੱਥੇ ਹਮਲਾ ਹੋਇਆ ਅਤੇ ਉਸ ਨੇ ਉਨ੍ਹਾਂ ਦੀ ਮਾਂ ਨੂੰ ਆਪਣੀ ਪਿੱਠ 'ਤੇ ਚੁੱਕੇ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਉਸ ਨੇ ਕਿਹਾ ਕਿ ਸੁਰੱਖਿਅਤ ਥਾਂ ਤੱਕ ਪਹੁੰਚਣ 'ਚ ਉਨ੍ਹਾਂ ਨੂੰ ਤਿੰਨ ਘੰਟਿਆਂ ਤੋਂ ਵੱਧ ਦਾ ਸਮਾਂ ਲੱਗਾ। ਹਰਸ਼ਲ ਨੇ ਕਿਹਾ,''ਜਦੋਂ ਅਸੀਂ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੇ ਜਵਾਨਾਂ ਨੂੰ ਹਾਦਸੇ ਵਾਲੀ ਜਗ੍ਹਾ ਜਾਂਦੇ ਦੇਖਿਆ ਤਾਂ ਸਾਨੂੰ ਉਮੀਦ ਸੀ ਕਿ ਉਹ ਮੇਰੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਜਿਉਂਦੇ ਲੈ ਕੇ ਆਉਣਗੇ ਪਰ ਅਜਿਹਾ ਨਹੀਂ ਹੋਇਆ।''
ਇਹ ਵੀ ਪੜ੍ਹੋ : 'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਹਮਲੇ ਮਗਰੋਂ ਪੁਲਸ ਦਾ ਵੱਡਾ ਐਕਸ਼ਨ, ਹਿਰਾਸਤ 'ਚ ਲਏ ਗਏ 450 ਗੈਰ-ਕਾਨੂੰਨੀ ਪ੍ਰਵਾਸੀ
NEXT STORY