ਪੁਣੇ- ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਪੁਣੇ ਦੇ ਇਕ ਕਾਰੋਬਾਰੀ ਦੀ ਧੀ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਨੇ ਪੁਰਸ਼ ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਨਿਸ਼ਾਨਾ ਬਣਾਇਆ। ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਪੁਣੇ ਤੋਂ ਆਏ ਦੋ ਕਾਰੋਬਾਰੀ ਸੰਤੋਸ਼ ਜਗਦਾਲੇ ਅਤੇ ਕੌਸਤੁਭ ਗਣਬੋਟੇ ਨੂੰ ਮੰਗਲਵਾਰ ਨੂੰ ਹੋਏ ਹਮਲੇ ਵਿਚ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਲਗਭਗ 26 ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਜਿਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ ਵਿਚ ਕਈ ਹੋਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਪਹਿਲਗਾਮ ਹਮਲਾ; ‘ਭੇਲਪੂਰੀ ਖਾਂਦਿਆਂ ਪੁੱਛਿਆ ਮੁਸਲਿਮ ਹੋ? ਫਿਰ ਮਾਰ 'ਤੀ ਗੋਲੀ’
ਹਿੰਦੂ ਹੋ ਜਾਂ ਮੁਸਲਮਾਨ, ਫਿਰ ਮਾਰੀਆਂ ਗੋਲੀਆਂ
ਜਗਦਾਲੇ ਪੰਜ ਮੈਂਬਰੀ ਸਮੂਹ ਦਾ ਹਿੱਸਾ ਸਨ, ਜਿਸ ਵਿਚ ਉਨ੍ਹਾਂ ਦੀ ਪਤਨੀ ਪ੍ਰਗਤੀ, ਧੀ ਆਸਾਵਰੀ, ਕੌਸਤੁਭ ਗਨਬੋਟੇ ਅਤੇ ਸੰਗੀਤਾ ਗਨਬੋਟੇ ਸ਼ਾਮਲ ਸਨ, ਜੋ ਮੰਗਲਵਾਰ ਨੂੰ ਪਹਿਲਗਾਮ ਆਏ ਸਨ। ਪੁਣੇ ਵਿਚ ਇੱਕ ਮਨੁੱਖੀ ਸਰੋਤ ਪੇਸ਼ੇਵਰ, 26 ਸਾਲਾ ਆਸਾਵਰੀ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਚਾਚੇ ਨੂੰ ਬੇਤਾਬ ਘਾਟੀ 'ਚ ਸਥਿਤ 'ਮਿੰਨੀ ਸਵਿਟਜ਼ਰਲੈਂਡ' 'ਚ ਅੱਤਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ। ਉੱਥੇ ਬਹੁਤ ਸਾਰੇ ਸੈਲਾਨੀ ਮੌਜੂਦ ਸਨ ਪਰ ਅੱਤਵਾਦੀਆਂ ਨੇ ਖਾਸ ਤੌਰ 'ਤੇ ਪੁਰਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਹਿੰਦੂ ਹਨ ਜਾਂ ਮੁਸਲਮਾਨ।
ਇਹ ਵੀ ਪੜ੍ਹੋ- ਸੜਕਾਂ 'ਤੇ ਸੰਨਾਟਾ; ਦੁਕਾਨਾਂ 'ਤੇ ਤਾਲੇ, 35 ਸਾਲਾਂ 'ਚ ਪਹਿਲੀ ਵਾਰ 'ਕਸ਼ਮੀਰ ਬੰਦ'
ਮੇਰੇ ਪਿਤਾ ਨੂੰ ਤੰਬੂ ਤੋਂ ਬਾਹਰ ਆਉਣ ਲਈ ਕਿਹਾ- ਅਸਾਵਰੀ
ਅਸਾਵਰੀ ਨੇ ਕਿਹਾ ਕਿ ਉਸ ਦਾ ਪਰਿਵਾਰ ਛੁੱਟੀਆਂ ਮਨਾਉਣ ਲਈ ਇਸ ਖੂਬਸੂਰਤ 'ਤੇ ਗਿਆ ਸੀ। ਉਨ੍ਹਾਂ ਨੇ ਨੇੜੇ ਦੀ ਪਹਾੜੀ ਤੋਂ ਹੇਠਾਂ ਆ ਰਹੇ ਲੋਕਾਂ ਵੱਲੋਂ ਚਲਾਈਆਂ ਜਾ ਰਹੀਆਂ ਗੋਲੀਆਂ ਦੀ ਆਵਾਜ਼ ਸੁਣੀ। ਅਸਾਵਰੀ ਨੇ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਲੋਕਾਂ ਨੇ ਸਥਾਨਕ ਪੁਲਸ ਵਾਲੇ ਕੱਪੜੇ ਪਹਿਨੇ ਹੋਏ ਸਨ। ਅਸੀਂ ਤੁਰੰਤ ਸੁਰੱਖਿਆ ਲਈ ਨੇੜਲੇ ਤੰਬੂ ਵਿਚ ਪਨਾਹ ਲਈ। 6 ਜਾਂ 7ਹੋਰ (ਸੈਲਾਨੀ) ਵੀ ਉੱਥੇ ਪਹੁੰਚ ਗਏ। ਗੋਲੀਬਾਰੀ ਤੋਂ ਬਚਣ ਲਈ ਅਸੀਂ ਸਾਰੇ ਜ਼ਮੀਨ 'ਤੇ ਲੇਟ ਗਏ। ਫਿਰ ਸਾਨੂੰ ਲੱਗਾ ਕਿ ਸ਼ਾਇਦ ਅੱਤਵਾਦੀਆਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਕੋਈ ਮੁਕਾਬਲਾ ਹੋਇਆ ਹੈ। ਅੱਤਵਾਦੀਆਂ ਦਾ ਸਮੂਹ ਪਹਿਲਾਂ ਨੇੜਲੇ ਤੰਬੂ ਕੋਲ ਗਿਆ ਅਤੇ ਉਨ੍ਹਾਂ ਨੇ ਗੋਲੀਬਾਰੀ ਕੀਤੀ। ਫਿਰ ਉਹ ਸਾਡੇ ਤੰਬੂ 'ਚ ਆਏ ਅਤੇ ਉਨ੍ਹਾਂ ਨੇ ਮੇਰੇ ਪਿਤਾ ਨੂੰ ਬਾਹਰ ਆਉਣ ਲਈ ਕਿਹਾ।
ਇਹ ਵੀ ਪੜ੍ਹੋ- Pahalgam Attack: ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ
ਆਇਤ ਪੜ੍ਹ ਕੇ ਸੁਣਾਓ, ਫਿਰ ਮਾਰੀਆਂ ਤਿੰਨ ਗੋਲੀਆਂ
ਅੱਤਵਾਦੀਆਂ ਨੇ ਕਿਹਾ ਕਿ ਚੌਧਰੀ, ਤੂੰ ਬਾਹਰ ਆ ਜਾ। ਅਸਾਵਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਦੇ ਪਿਤਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਸ਼ਮੀਰੀ ਅੱਤਵਾਦੀ ਮਾਸੂਮ ਲੋਕਾਂ, ਔਰਤਾਂ ਅਤੇ ਬੱਚਿਆਂ ਨੂੰ ਮਾਰਦੇ ਹਨ। ਫਿਰ ਅੱਤਵਾਦੀਆਂ ਨੇ ਮੇਰੇ ਪਿਤਾ ਨੂੰ ਇਸਲਾਮ ਦੀ ਇਕ ਆਇਤ (ਸ਼ਾਇਦ ਕਲਮਾ) ਸੁਣਾਉਣ ਲਈ ਕਿਹਾ। ਜਦੋਂ ਉਹ ਸੁਣਾ ਨਹੀਂ ਸਕੇ ਤਾਂ ਮੇਰੇ ਪਿਤਾ ਜੀ 'ਤੇ ਤਿੰਨ ਗੋਲੀਆਂ ਚਲਾਈਆਂ। ਉਨ੍ਹਾਂ ਨੇ ਮੇਰੇ ਪਿਤਾ ਦੇ ਸਿਰ ਵਿਚ, ਕੰਨ ਦੇ ਪਿੱਛੇ ਅਤੇ ਪਿੱਠ ਵਿਚ ਗੋਲੀਆਂ ਮਾਰੀਆਂ। ਅਸਾਵਰੀ ਨੇ ਕਿਹਾ ਕਿ ਮੇਰਾ ਚਾਚਾ ਮੇਰੇ ਨਾਲ ਸੀ। ਅੱਤਵਾਦੀਆਂ ਨੇ ਉਨ੍ਹਾਂ 'ਤੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰ ਖੱਡ 'ਚ ਡਿੱਗਣ ਨਾਲ ਪਿਓ-ਪੁੱਤ ਦੀ ਮੌਤ, ਤਿੰਨ ਜ਼ਖ਼ਮੀ
NEXT STORY