ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ/ਵਰਿੰਦਰ ਪੰਡਿਤ)- ਪਿੰਡ ਖੁੱਡਾ ਨਾਲ ਸਬੰਧਤ ਇੱਕ ਵਿਆਹੁਤਾ ਔਰਤ ਨੂੰ ਦਾਜ ਖਾਤਿਰ ਤੰਗ ਪਰੇਸ਼ਾਨ ਕਰਨ ਵਾਲੇ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪੀੜਿਤ ਔਰਤ ਜੋਬਨਪ੍ਰੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਖੁੱਡਾ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਗਈ ਦਰਖਾਸਤ ਦੌਰਾਨ ਉਪਰੰਤ ਜਿਲਾ ਵੋਮੈਨ ਸੈਲ ਵੱਲੋਂ ਕੀਤੀ ਗਈ ਜਾਂਚ ਪੜਤਾਲ ਉਪਰੰਤ ਜੋਬਨਪ੍ਰੀਤ ਕੌਰ ਦੇ ਪਤੀ ਅਰੁਣ ਕੁਮਾਰ ਪੁੱਤਰ ਮੋਹਨ ਲਾਲ, ਉਸਦੇ ਸਹੁਰਾ ਮੋਹਨ ਲਾਲ ਪੁੱਤਰ ਸ਼ਾਮ ਲਾਲ ਅਤੇ ਉਸ ਦੀ ਸੱਸ ਬਲਜੀਤ ਕੌਰ ਪਤਨੀ ਮੋਹਨ ਲਾਲ ਵਾਸੀ ਗਲੀ ਨੰਬਰ 4 ਵਿਜੇ ਨੰਗਰ ਹੁਸ਼ਿਆਰਪੁਰ ਦੇ ਖਿਲਾਫ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਬੱਸ ਸਟੈਂਡ ਨੇੜੇ ਗੰਦਾ ਧੰਦਾ ਕਰਦੀਆਂ ਕੁੜੀਆਂ ਨੂੰ ਥਾਣੇ ਲੈ ਆਏ ਪੁਲਸ ਮੁਲਾਜ਼ਮ, ਫ਼ਿਰ ਜੋ ਹੋਇਆ...
ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਗਈ ਦਰਖਾਸਤ ਵਿਚ ਜੋਬਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 10 ਮਈ 2023 ਨੂੰ ਅਰੁਣ ਕੁਮਾਰ ਨਾਲ ਹੋਇਆ ਸੀ ਅਤੇ ਉਸ ਸਮੇਂ ਉਸਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਸੋਨੇ ਦੇ ਗਹਿਣਿਆਂ ਤੋਂ ਇਲਾਵਾ 5 ਲੱਖ ਰੁਪਏ ਨਗਦ ਦਹੇਜ ਦੇ ਰੂਪ ਵਿਚ ਦਿੱਤੇ ਸਨ। ਪ੍ਰੰਤੂ ਵਿਆਹ ਦੇ ਕੁਝ ਸਮੇਂ ਤੋਂ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਹੋਰ ਦਾਜ ਦੀ ਮੰਗ ਤੇ ਕੈਸ਼ ਨੂੰ ਲੈ ਕੇ ਉਸ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਗਈ।
ਜੋਬਨਪ੍ਰੀਤ ਨੇ ਦਿੱਤੀ ਗਈ ਦਰਖਾਸਤ ਵਿਚ ਹੋਰ ਦੱਸਿਆ ਕਿ ਸਤੰਬਰ 2023 ਨੂੰ ਉਸ ਦੇ ਸਹੁਰਾ ਪਰਿਵਾਰ ਨੇ ਹਮਸਲਾ ਹੋ ਕੇ ਉਸ ਨੂੰ ਮਾਰਨ ਦੀ ਨੀਅਤ ਅਤੇ ਗਰਭਪਾਤ ਕਰਵਾਉਣ ਦੀ ਮਾੜੀ ਨੀਅਤ ਨਾਲ ਉਸ ਨੂੰ ਦਵਾਈ ਦਿੱਤੀ ਜਿਸ ਕਾਰਨ ਉਸ ਦੀ ਤਬੀਅਤ ਹੁਣ ਤੱਕ ਖਰਾਬ ਰਹਿੰਦੀ ਹੈ। ਜੋਬਨਪ੍ਰੀਤ ਕੌਰ ਨੇ ਦਿੱਤੀ ਗਈ ਦਰਖਾਸਤ ਦੱਸਿਆ ਕਿ ਵਿਆਹ ਤੋਂ ਪਹਿਲਾਂ ਅਰੁਣ ਕੁਮਾਰ ਬੀਸੀਏ ਦੀ ਪੜ੍ਹਾਈ ਕਲੀਅਰ ਕਰਨ ਦੀ ਗੱਲ ਹੋਈ ਸੀ, ਜੋ ਕਿ ਬਾਅਦ ਵਿਚ ਪਤਾ ਲੱਗਿਆ ਕਿ ਅਰੁਣ ਕੁਮਾਰ ਦੀ ਬੀਸੀਏ ਕਲੀਅਰ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਜ਼ਰੂਰੀ ਖ਼ਬਰ! 22 ਅਪ੍ਰੈਲ ਤੋਂ...
ਟਾਂਡਾ ਪੁਲਸ ਨੇ ਹੁਣ ਜੋਬਨਪ੍ਰੀਤ ਕੌਰ ਦੇ ਪਤੀ ਅਰੁਣ ਕੁਮਾਰ, ਸਹੁਰਾ ਤੇ ਸੱਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਟਾਂਡਾ ਪੁਲਸ ਨੇ ਇਹ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਗਈ ਦਰਖਾਸਤ ਉਪਰੰਤ ਵੂਮੈਨ ਸੈੱਲ ਹੁਸ਼ਿਆਰਪੁਰ ਵੱਲੋਂ ਕੀਤੀ ਗਈ ਜਾਂਚ ਪੜਤਾਲ ਉਪਰੰਤ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀਮਤਾਂ ਨੇ ਕਢਾਏ ਹੰਝੂ, 1 ਲੱਖ ਰੁਪਏ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ 10 ਗ੍ਰਾਮ Gold, ਚਾਂਦੀ ਵੀ ਚੜ੍ਹੀ
NEXT STORY