ਨਵੀਂ ਦਿੱਲੀ- ਚਿੱਤਰਕਾਰ ਐੱਮ. ਐੱਫ. ਹੁਸੈਨ ਦੀਆਂ 1950 ਦੇ ਦਹਾਕੇ ਦੀਆਂ ਸਭ ਤੋਂ ਅਹਿਮ ਅਤੇ ਵੱਡੀਆਂ ਕਲਾਕ੍ਰਿਤੀਆਂ ’ਚੋਂ ਇਕ, ‘ਗ੍ਰਾਮ ਯਾਤਰਾ’ ਪੇਂਟਿੰਗ 118 ਕਰੋੜ ਰੁਪਏ ਤੋਂ ਵੱਧ ਮੁੱਲ ’ਤੇ ਨੀਲਾਮ ਹੋਈ, ਜਿਸ ਨੇ ਆਧੁਨਿਕ ਭਾਰਤੀ ਕਲਾ ਦੀ ਸਭ ਤੋਂ ਮਹਿੰਗੀ ਕਲਾਕ੍ਰਿਤੀ ਦਾ ਨਵਾਂ ਰਿਕਾਰਡ ਬਣਾਇਆ ਹੈ। ਨਿਊਯਾਰਕ ’ਚ 19 ਮਾਰਚ ਨੂੰ ‘ਕ੍ਰਿਸਟੀ’ ਨੀਲਾਮੀ ’ਚ ਵਿਕੀ ਇਸ ਕਲਾਕ੍ਰਿਤੀ ਨੇ ਪਿਛਲੇ ਰਿਕਾਰਡਧਾਰਕ ਅਮ੍ਰਿਤਾ ਸ਼ੇਰਗਿੱਲ ਦੀ 1937 ਦੀ ‘ਦਿ ਸਟੋਰੀ ਟੈਲਰ’ ਨਾਲੋਂ ਲੱਗਭਗ ਦੁੱਗਣੀ ਕਮਾਈ ਕੀਤੀ। ‘ਦਿ ਸਟੋਰੀ ਟੈਲਰ’ ਨੂੰ 2023 ’ਚ ਮੁੰਬਈ ’ਚ ਹੋਈ ਇਕ ਨੀਲਾਮੀ ’ਚ ਲੱਗਭਗ 61.8 ਕਰੋੜ ਰੁਪਏ ਮਿਲੇ ਸਨ।
‘ਗ੍ਰਾਮ ਯਾਤਰਾ’ ਦਾ ਮਤਲਬ ‘ਪਿੰਡ ਦੀ ਤੀਰਥ ਯਾਤਰਾ’ ਤੋਂ ਹੈ, ਜਿਸ ਨੂੰ ਹੁਸੈਨ ਦੀਆਂ ਕਲਾਕ੍ਰਿਤੀਆਂ ਦੀ ਨੀਂਹ ਮੰਨਿਆ ਜਾਂਦਾ ਹੈ ਅਤੇ ਇਹ ਕਲਾਕ੍ਰਿਤੀ ਆਜ਼ਾਦ ਹੋਏ ਨਵੇਂ ਰਾਸ਼ਟਰ ਦੀ ਵਿਭਿੰਨਤਾ ਅਤੇ ਗਤੀਸ਼ੀਲਤਾ ਨੂੰ ਦਰਸਾਉਂਦੀ ਹੈ। ‘ਕ੍ਰਿਸਟੀ’ ਦੇ ਦੱਖਣ ਏਸ਼ੀਆਈ ਆਧੁਨਿਕ ਅਤੇ ਸਮਕਾਲੀ ਕਲਾ ਦੇ ਮੁਖੀ ਨਿਸ਼ਾਦ ਅਵਾਰੀ ਨੇ ਇਕ ਬਿਆਨ ’ਚ ਕਿਹਾ,‘‘ਅਸੀਂ ਐੱਮ. ਐੱਫ. ਹੁਸੈਨ ਅਤੇ ਇਸ ਪੂਰੀ ਸ਼੍ਰੇਣੀ ਦੀਆਂ ਕਲਾਕ੍ਰਿਤੀਆਂ ਲਈ ਇਕ ਨਵਾਂ ਮਿਆਰੀ ਮੁੱਲ ਸਥਾਪਤ ਕਰਨ ਦਾ ਹਿੱਸਾ ਬਣ ਕੇ ਖੁਸ਼ ਹਾਂ। ਇਹ ਇਕ ਇਤਿਹਾਸਕ ਪਲ ਹੈ।’’ ਇਹ ਪੇਂਟਿੰਗ 1954 ’ਚ ਤਿਆਰ ਕੀਤੀ ਗਈ ਸੀ ਅਤੇ ਇਸ ਸਾਲ ਇਸ ਨੂੰ ਯੂਕ੍ਰੇਨ ’ਚ ਜਨਮੇ ਨਾਰਵੇ ਦੇ ਡਾਕਟਰ ਲਿਓਨ ਏਲੀਆਸ ਵੋਲੋਡਾਰਸਕੀ ਵੱਲੋਂ ਖਰੀਦ ਲਏ ਜਾਣ ਕਾਰਨ ਇਹ ਲੰਬੇ ਸਮੇਂ ਤੱਕ ਭਾਰਤ ’ਚ ਨਹੀਂ ਵੇਖੀ ਜਾ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਗਪੁਰ ਹਿੰਸਾ ਲਈ ਫਹੀਮ ਸਮੇਤ 6 ਲੋਕਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ
NEXT STORY