ਮਸੂਰੀ— ਪਾਕਿਸਤਾਨ ਤੋਂ ਆਏ ਹਿੰਦੂ ਅਤੇ ਸਿੱਖ ਤੀਰਥ ਯਾਤਰੀਆਂ ਨੇ ਕੇਂਦਰ ਸਰਕਾਰ ਤੋਂ ਦਿੱਲੀ, ਅਮ੍ਰਿਤਸਰ, ਹਰਿਦੁਆਰ ਅਤੇ ਹੇਮਕੁੰਟ ਸਾਹਿਬ ਜਾਣ ਦੀ ਮਨਜ਼ੂਰੀ ਦੇਣ ਦੀ ਗੁਹਾਰ ਲਗਾਈ ਹੈ। ਮਸੂਰੀ ਪੁੱਜੇ ਇਨ੍ਹਾਂ ਤੀਰਥ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਵੀਜ਼ਾ ਹੋਣ ਦੇ ਬਾਵਜੂਦ ਅਫਸਰ ਮਨਜ਼ੂਰੀ ਨਹੀਂ ਦੇ ਰਹੇ ਹਨ। ਦੂਜੇ ਪਾਸੇ ਰਿਸ਼ੀਕੇਸ਼ ਦੇ ਪੁਲਸ ਖੇਤਰ ਅਧਿਕਾਰੀ ਬੀ.ਐੱਸ ਰਾਵਤ ਨੇ ਕਿਹਾ ਕਿ ਜੱਥੇ ਕੋਲ ਸਿਰਫ ਟੂਰਿਸਟ ਵੀਜ਼ਾ ਹੈ। ਹੇਮਕੁੰਟ ਸਾਹਿਬ ਚੀਨ ਸੀਮਾ 'ਤੇ ਸਥਿਤ ਹੈ। ਸੁਰੱਖਿਆ ਦੇ ਮੱਦੇਨਜ਼ਰ ਇੱਥੇ ਲਈ ਵਿਸ਼ੇਸ਼ ਮਨਜ਼ੂਰੀ ਦੀ ਜ਼ਰੂਰਤ ਪੈਂਦੀ ਹੈ। ਭਾਰਤ ਸਰਕਾਰ ਤੋਂ ਹੀ ਵਿਸ਼ੇਸ਼ ਮਨਜ਼ੂਰੀ ਮਿਲ ਸਕਦੀ ਹੈ। ਵੀਰਵਾਰ ਨੂੰ ਪਾਕਿਸਤਾਨ ਤੋਂ ਆਏ 100 ਤੀਰਥ ਯਾਤਰੀਆਂ ਦਾ ਜੱਥਾ ਗਾਂਧੀ ਚੌਕ ਗੁਰਦੁਆਰੇ ਪੁੱਜਾ। ਦਲ 'ਚ ਕਰੀਬ ਤਿੰਨ ਦਰਜ਼ਨ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਸਿੰਧ ਅਤੇ ਬਲੂਚਿਸਤਾਨ ਦੇ ਰਹਿਣ ਵਾਲੇ ਹਨ। ਪੱਤਰਕਾਰਾਂ ਨਾਲ ਗੱਲਬਾਤ 'ਚ ਸ਼ਰਧਾਲੂਆਂ ਦਾ ਦਰਦ ਛਲਕ ਉਠਿਆ। ਬਲੂਚਿਸਤਾਨ ਤੋਂ ਆਏ ਰੋਸ਼ਨ ਲਾਲ ਨੇ ਦੱਸਿਆ ਕਿ ਅਸੀਂ 25 ਦਿਨਾਂ ਦੀ ਯਾਤਰਾ 'ਤੇ ਭਾਰਤ ਆਏ ਹਾਂ। ਉਹ ਬੋਲੇ ਅਸੀਂ ਇੱਥੇ ਤੀਰਥਾਂ ਦੇ ਦਰਸ਼ਨਾਂ ਲਈ ਆਏ ਹੋਏ ਹਾਂ ਪਰ ਅਧਿਕਾਰੀ ਜਾਣ ਨਹੀਂ ਦੇ ਰਹੇ। ਉਨ੍ਹਾਂ ਨੇ ਕਿਹਾ ਕਿ ਉਹ ਬਾਘਾ ਬਾਰਡਰ ਦੇ ਰਸਤ ਭਾਰਤ ਆਏ ਅਤੇ ਸਿੱਧੇ ਰਿਸ਼ੀਕੇਸ਼ ਪੁੱਜੇ। ਜਦੋਂ ਰਿਸ਼ੀਕੇਸ਼ 'ਚ ਅਧਿਕਾਰੀਆਂ ਨੇ ਹੇਮਕੁੰਟ ਸਾਹਿਬ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਉਹ ਮਸੂਰੀ ਪੁੱਜੇ ਹਨ।
ਦੂਜੇ ਪਾਸੇ ਦੇਹਰਾਦੂਨ ਦੇ ਸੀਨੀਅਰ ਪੁਲਸ ਅਧਿਕਾਰੀ ਨਿਵੇਦਿਤਾ ਕੁਕਰੇਤੀ ਨੇ ਦੱਸਿਆ ਕਿ ਨਿਯਮ ਮੁਤਾਬਕ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਦੇ ਵੀਜ਼ੇ 'ਚ ਜਿਨ੍ਹਾਂ ਸ਼ਹਿਰਾਂ ਦਾ ਜ਼ਿਕਰ ਹੁੰਦਾ ਹੈ, ਉਨ੍ਹਾਂ ਨੂੰ ਉਥੇ ਤੱਕ ਜਾਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।
ਕਾਂਗਰਸ ਦੇ ਮਸ਼ਾਲ ਜਲੂਸ ਨੂੰ ਬੀ.ਜੇ.ਪੀ. ਨੇ ਦੱਸਿਆ ਗੁੰਡਿਆਂ ਦਾ ਜਲੂਸ
NEXT STORY