ਮੁੰਬਈ— ਪਾਕਿਸਤਾਨ ਅੱਜ ਆਪਣਾ 72ਵਾਂ ਸਵਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪਾਕਿਸਤਾਨ ਰੇਂਜਰਸ ਨੇ ਅਟਾਰੀ-ਬਾਘਾ ਬਾਰਡਰ 'ਤੇ ਤਾਇਨਾਤ ਬੀ.ਐੱਸ.ਐੱਫ.ਨੂੰ ਮਿਠਾਈਆਂ ਭੇਂਟ ਕੀਤੀਆਂ। ਅਟਾਰੀ-ਬਾਘਾ ਬਾਰਡਰ 'ਤੇ ਹਰ ਸਾਲ ਇਸ ਖੁਸ਼ੀ ਦੇ ਮੌਕੇ 'ਤੇ ਇਕ-ਦੂਜੇ ਮਿਠਾਈ ਨੂੰ ਦਿੰਦੇ ਹਨ। ਕੱਲ ਯਾਨੀ 15 ਅਗਸਤ ਨੂੰ ਭਾਰਤ ਵੀ ਆਪਣਾ ਵੀ ਸਵਤੰਤਰਤਾ ਦਿਵਸ ਮਨਾਏਗਾ। ਇਸ ਮੌਕੇ 'ਤੇ ਭਾਰਤੀ ਸੈਨਿਕ ਵੀ ਪਾਕਿਸਤਾਨੀ ਸੈਨਿਕਾਂ ਨੂੰ ਮਿਠਾਈ ਦੇਣਗੇ।
ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਨਾਅ ਅਤੇ ਅਸ਼ਾਂਤੀ ਕਾਰਨ ਪਿਛਲੇ ਕੁਝ ਮੌਕਿਆਂ 'ਤੇ ਮਿਠਾਈਆਂ ਇਕ-ਦੂਜੇ ਨੂੰ ਨਹੀਂ ਵੰਡੀਆਂ। ਸੀਮਾ 'ਤੇ ਪਾਕਿਸਤਾਨੀ ਜਵਾਨਾਂ ਵੱਲੋਂ ਜੰਗਬੰਦੀ ਦਾ ਉਲੰਘਣ ਕੀਤੇ ਜਾਣ ਕਾਰਨ ਭਾਰਤ ਵੱਲੋਂ ਈਦ 'ਤੇ ਵੀ ਪਾਕਿਸਤਾਨੀ ਰੇਂਜਰਸ ਨੂੰ ਮਿਠਾਈਆਂ ਨਹੀਂ ਦਿੱਤੀਆ ਗਈਆਂ ਅਤੇ ਨਾ ਹੀ ਉਨ੍ਹਾਂ ਦੀ ਮਿਠਾਈ ਸਵੀਕਾਰ ਕੀਤੀ ਸੀ।
ਡਿਫਾਲਟਰ ਐਲਾਨੇ ਗਏ ਸ਼ਿਵਰਾਜ ਦੇ ਮੰਤਰੀ, ਬੈਂਕ ਨੇ ਅਖ਼ਬਾਰ 'ਚ ਦਿੱਤਾ ਵਿਗਿਆਪਨ
NEXT STORY