ਇਸਲਾਮਾਬਾਦ - ਪਾਕਿਸਤਾਨ ਦੇ ਕੰਟਕੋਲ ਲਾਈਨ 'ਤੇ ਭਾਰਤੀ ਫੌਜੀਆਂ ਵੱਲੋਂ ਕੀਤੇ ਗਈ ਕਥਿਤ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਸ਼ਨੀਵਾਰ ਨੂੰ ਉੱਚ ਭਾਰਤੀ ਕੂਟਨੀਤਕ ਨੂੰ ਤਲਬ ਕੀਤਾ। ਪਾਕਿਸਤਾਨ ਦਾ ਆਖਣਾ ਹੈ ਕਿ ਜੰਗਬੰਦੀ ਉਲੰਘਣ 'ਚ ਚਾਰ ਗੈਰ-ਫੌਜੀ ਨਾਗਰਿਕ ਜ਼ਖਮੀ ਹੋਏ ਹਨ।
ਵਿਦੇਸ਼ ਮੰਤਰਾਲੇ 'ਚ ਦੱਖਣੀ ਏਸ਼ੀਆ ਅਤੇ ਸਾਰਕ ਮਾਮਲਿਆਂ ਦੇ ਜਨਰਲ ਸਕੱਤਰ ਮੁਹੰਮਦ ਫੈਸਲ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ 'ਚ ਚਾਰਜ ਡੀ ਅਫੇਅਰਸ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਅਤੇ ਭਾਰਤੀ ਫੌਜੀਆਂ ਵੱਲੋਂ ਬਿਨਾਂ ਕਿਸੇ ਓਕਸਾਵੇ ਦੇ ਕੀਤੀ ਗਈ ਕਥਿਤ ਜੰਗਬੰਦੀ ਉਲੰਘਣ ਦੀ ਨਿੰਦਾ ਕੀਤੀ। ਫੈਸਲ ਨੇ ਦਾਅਵਾ ਕੀਤਾ ਕਿ ਇਹ ਜੰਗਬੰਦੀ ਦੀ ਉਲੰਘਣਾ 6 ਸਤੰਬਰ ਨੂੰ ਕੰਟਰੋਲ ਲਾਈਨ 'ਤੇ ਖੁਈਰਾਤਾ ਸੈਕਟਰ 'ਚ ਹੋਇਆ।
ਪੀ.ਐੱਮ. ਮੋਦੀ ਅੱਜ ਹਰਿਆਣਾ ਦੇ ਰੋਹਤਕ 'ਚ ਰੈਲੀ ਨੂੰ ਕਰਨਗੇ ਸੰਬੋਧਿਤ
NEXT STORY