ਸਪੋਰਟਸ ਡੈਸਕ- ਭਾਰਤ 'ਚ ਪਾਕਿਸਤਾਨ ਨਾਲ ਜੁੜੀਆਂ ਚੀਜ਼ਾਂ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਹੁਣ ਪਾਕਿਸਤਾਨ ਕ੍ਰਿਕਟ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ‘ਮੈਨ ਆਫ ਦਿ ਮੈਚ’ 'ਚ ਖਿਡਾਰੀ ਨੂੰ ਟਰਾਫੀ ਦੀ ਥਾਂ ਇਕ ਬਕਰਾ ਅਤੇ ਤੇਲ ਦੀਆਂ ਬੋਤਲਾਂ ਦਿੱਤੀਆਂ ਗਈਆਂ। ਇੰਟਰਨੈੱਟ 'ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਕੀ ਅਜਿਹਾ ਸੱਚੀ ਹੋਇਆ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਪਾਕਿਸਤਾਨੀ ਜਰਸੀ ਪਹਿਨੇ ਇਕ ਕ੍ਰਿਕਟਰ ‘ਮੈਨ ਆਫ ਦਿ ਮੈਚ’ ਦਾ ਅਵਾਰਡ ਲੈਣ ਆਉਂਦਾ ਹੈ। ਉਸਨੂੰ ਇਨਾਮ ਦੇ ਤੌਰ 'ਤੇ ਇਕ ਬਕਰਾ ਅਤੇ ਤੇਲ ਦੀਆਂ ਦੋ ਬੋਤਲਾਂ ਦਿੱਤੀਆਂ ਗਈਆਂ। ਪੋਸਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ 'ਚ ‘ਮੈਨ ਆਫ ਦਿ ਮੈਚ’ ਜਿੱਤਣ 'ਤੇ ਅਜਿਹਾ ਹੀ ਅਵਾਰਡ ਦਿੱਤਾ ਜਾਂਦਾ ਹੈ। ਹਾਲਾਂਕਿ, ਜਾਂਚ 'ਚ ਪਾਇਆ ਗਿਆ ਕਿ ਵੀਡੀਓ ਨਕਲੀ ਹੈ ਅਤੇ ਇਸਨੂੰ ਏ.ਆਈ. ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਕਪਤਾਨ ਨੂੰ ਹੀ ਟੀਮ 'ਚੋਂ ਕੱਢ'ਤਾ ਬਾਹਰ! T20 World Cup ਤੋਂ ਪਹਿਲਾਂ ਵੱਡਾ ਫੈਸਲਾ
ਇਹ ਵੀ ਪੜ੍ਹੋ- ਮਿੰਟਾਂ 'ਚ ਮੁੰਡੇ ਦੀ ਲੱਗ ਗਈ 8.40 ਕਰੋੜ ਦੀ ਲਾਟਰੀ, ਪੂਰਾ 'ਸੂਬਾ' ਪਾ ਰਿਹੈ ਭੰਗੜੇ
ਫੈਕਟ ਚੈੱਕ ਤੋਂ ਪਤਾ ਚਲਦਾ ਹੈ ਕਿ ਕਲਿੱਪ ਐਡੀਟਿਡ ਅਤੇ ਗੁੰਮਰਾਹ ਕਰਨ ਵਾਲਾ ਹੈ। ਬਕਰਾ ਅਤੇ ਤੇਲ ਇਨਾਮ ਕਿਸੇ ਅਧਿਕਾਰਤ ਅਵਾਰਡ ਸੈਰੇਮਨੀ ਦਾ ਹਿੱਸਾ ਨਹੀਂ ਸੀ ਅਤੇ ਸ਼ੇਅਰ ਕੀਤੀ ਜਾ ਰਹੀ ਵਾਡੀਓ ਨੂੰ ਵਾਇਰਲ ਹੋਣ ਲਈ ਬਦਲ ਦਿੱਤਾ ਗਿਆ। ਕਈ ਆਊਟਲੇਟਸ ਦੀ ਕਵਰੇਜ ਨੇ ਇਸ ਦਾਅਵਾ ਦਾ ਪਤਾ ਲਗਾਇਆ ਹੈ ਅਤੇ ਪਾਇਆ ਹੈ ਕਿ ਇਹ ਆਨਲਾਈਨ ਐਂਗੇਜਮੈਂਟ ਲਈ ਬਣਾਈ ਗਈ ਸੀ।
ਹਾਲਾਂਕਿ, ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਸੱਚ ਮੰਨ ਰਹੇ ਹਨ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਮਿਆਰ ਕਾਫ਼ੀ ਡਿੱਗ ਗਏ ਹਨ। ਹਾਲ ਹੀ ਦੇ ਸਾਲਾਂ ਵਿੱਚ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ਵਿੱਚ ਖਿਡਾਰੀਆਂ ਨੂੰ ਅਜੀਬ ਤੋਹਫ਼ੇ ਮਿਲੇ ਹਨ। ਕਰਾਚੀ ਕਿੰਗਜ਼ ਲਈ ਖੇਡਦੇ ਹੋਏ ਜੇਮਜ਼ ਵਿੰਸ ਨੇ ਮੁਲਤਾਨ ਸੁਲਤਾਨਾਂ ਵਿਰੁੱਧ ਸੈਂਕੜਾ ਲਗਾਇਆ ਅਤੇ ਉਸਨੂੰ ਇੱਕ ਹੇਅਰ ਡ੍ਰਾਇਅਰ ਤੋਹਫ਼ੇ ਵਿੱਚ ਦਿੱਤਾ ਗਿਆ। ਇੱਕ ਹੋਰ ਖਿਡਾਰੀ ਨੂੰ ਇੱਕ ਟ੍ਰਿਮਰ ਵੀ ਤੋਹਫ਼ੇ ਵਿੱਚ ਦਿੱਤਾ ਗਿਆ। ਇਸ ਲਈ, ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਨੂੰ ਸੱਚ ਮੰਨਿਆ। ਹਾਲਾਂਕਿ, ਇਹ ਵਾਇਰਲ ਵੀਡੀਓ ਏਆਈ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ- ਗੂੰਗੀਆਂ-ਬੋਲੀਆਂ ਔਰਤਾਂ ਬਣਾਉਂਦਾ ਸੀ ਸ਼ਿਕਾਰ! ਇੰਝ ਪੁਲਸ ਹੱਥੇ ਚੜ੍ਹਿਆ ਸੀਰੀਅਲ ਰੇਪਿਸਟ
ਉਤਰਾਖੰਡ ’ਚ ਜਿਊਲਰ ਦੇ ਸ਼ੋਅਰੂਮ ’ਚੋਂ ਇਕ ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਚੋਰੀ
NEXT STORY