ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2026 ਤੋਂ ਠੀਕ ਪਹਿਲਾਂ ਇਟਲੀ ਦੇ ਕਪਤਾਨ ਜੋਅ ਬਰਨਸ ਨੂੰ ਟੀਮ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਜੋਅ ਬਰਨਸ ਦਾ ਇਟਲੀ ਨੂੰ ਟੀ-20 ਵਿਸ਼ਵ ਕੱਪ 'ਚ ਕੁਆਲੀਫਾਈ ਕਰਾਉਣ 'ਚ ਅਹਿਮ ਯੋਗਦਾਨ ਰਿਹਾ ਪਰ ਉਹ ਹੁਣ ਇਸ ਟੂਰਨਾਮੈਂਟ 'ਚ ਨਹੀਂ ਖੇਡਣਗੇ। ਇਟਲੀ ਕ੍ਰਿਕਟ ਐਸੋਸੀਏਸ਼ਨ ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ। ਐਸੋਸੀਏਸ਼ਨ ਮੁਤਾਬਕ, ਕਾਨਟ੍ਰੈਕਟ ਸੰਬੰਧੀ ਮੁੱਦਿਆਂ ਦੇ ਚਲਦੇ ਬਰਨਸ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਣਗੇ। ਬੋਰਡ ਨੇ ਇਹ ਵੀ ਦੱਸਿਆ ਕਿ ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ 'ਚ ਹੋਣ ਵਾਲੇ ਇਸ ਟੀ-20 ਵਿਸ਼ਵ ਕੱਪ 'ਚ ਵੇਨ ਮੈਡਸਨ ਇਟਲੀ ਦੀ ਕਪਤਾਨੀ ਕਰਨਗੇ।
ਇਹ ਵੀ ਪੜ੍ਹੋ- ਸ਼ੁਭਮਨ ਗਿੱਲ ਟੀਮ ਇੰਡੀਆ 'ਚੋਂ ਬਾਹਰ, ਲਖਨਊ ਟੀ-20 ਤੋਂ ਪਹਿਲਾਂ ਹੋਇਆ 'ਹਾਦਸਾ'!
ਇਟਲੀ ਨੇ ਜੋਅ ਬਰਨਸ ਨੂੰ ਕਿਉਂ ਕੱਢਿਆ?
ਇਟਲੀ ਕ੍ਰਿਕਟ ਬੋਰਡ ਨੇ ਜੋਅ ਬਰਨਸ ਨੂੰ ਟੀਮ 'ਚੋਂ ਬਾਹਰ ਕਰਨ ਦੇ ਮੁੱਦੇ 'ਤੇ ਕਿਹਾ ਕਿ ਉਸ ਨਾਲ ਕਾਫੀ ਗੱਲਬਾਤ ਹੋਈ ਪਰ ਪੂਰਨ ਸਹਿਮਤੀ ਨਹੀਂ ਬਣ ਸਕੀ, ਨਤੀਜਾ ਉਨ੍ਹਾਂ ਦੇ ਓਪਚਾਰਿਕ ਕਾਨਟ੍ਰੈਕਟ 'ਤੇ ਸਾਈਨ ਨਹੀਂ ਹੋਏ। 36 ਸਾਲਾ ਬਰਨਸ ਨੇ ਇਟਲੀ ਨੂੰ ਟੂਰਨਾਮੈਂਟ 'ਚ ਕੁਆਲੀਫਾਈ ਕਰਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਹ 2026 ਦੇ ਯੂਰਪੀ ਟੀ-20 ਵਿਸ਼ਵ ਕੱਪ ਕੁਆਲੀਫਾਇਰ 'ਚ ਇਟਲੀ ਦੀ ਟੀਮ ਦਾ ਹਿੱਸਾ ਸਨ ਅਤੇ ਕੁਆਲੀਫਾਇੰਗ ਦੌਰਾਨ ਉਨ੍ਹਾਂ ਨੇ ਟੀਮ ਦੀ ਕਪਤਾਨੀ ਵੀ ਕੀਤੀ।
ਉਨ੍ਹਾਂ ਨੇ ਇਟਲੀ ਲਈ 8 ਟੀ-20 ਇੰਟਰਨੈਸ਼ਨਲ ਮੈਚ ਖੇਡੇ, ਜਿਨ੍ਹਾਂ 'ਚ ਰੋਮਾਨੀਆ ਖਿਲਾਫ ਯੂਰਪੀ ਕੁਆਲੀਫਾਇਰ ਗਰੁੱਪ-ਏ ਦੇ ਫਾਈਨਲ 'ਚ ਉਨ੍ਹਾਂ ਨੇ ਨਾਬਾਦ ਸੈਂਕੜਾ ਵੀ ਲਗਾਇਆ। ਉਨ੍ਹਾਂ ਦੀ ਕਪਤਾਨੀ ਹੇਠ, ਇਟਲੀ ਨੇ ਯੂਰਪ ਖੇਤਰੀ ਫਾਈਨਲ ਗਰੁੱਪ ਵਿੱਚ ਗਰਨਸੀ ਅਤੇ ਸਕਾਟਲੈਂਡ ਨੂੰ ਹਰਾਇਆ, ਜਿਸ ਕਾਰਨ ਇਟਲੀ ਟੀ-20 ਵਿਸ਼ਵ ਕੱਪ ਵਿੱਚ ਪਹੁੰਚਿਆ।
ਦੱਸ ਦੇਈਏ ਕਿ ਜੋਅ ਬਰਨਜ਼ ਇੱਕ ਆਸਟ੍ਰੇਲੀਆਈ ਖਿਡਾਰੀ ਸੀ ਪਰ ਉਸ ਕੋਲ ਇਤਾਲਵੀ ਪਾਸਪੋਰਟ ਵੀ ਸੀ ਕਿਉਂਕਿ ਉਸਦੀ ਦਾਦੀ ਇਤਾਲਵੀ ਸੀ। ਉਸਨੇ 2023 ਵਿੱਚ ਇਟਲੀ ਲਈ ਆਪਣਾ ਡੈਬਿਊ ਕੀਤਾ ਸੀ, ਅਤੇ ਪਿਛਲੇ ਸਾਲ, ਆਪਣੇ ਕਾਉਂਟੀ ਕਰੀਅਰ ਦੇ ਕਾਰਨ, ਉਹ ਇਟਲੀ ਦੇ ਕੁਆਲੀਫਾਇਰ ਵਿੱਚ ਨਹੀਂ ਖੇਡ ਸਕਿਆ।
ਇਹ ਵੀ ਪੜ੍ਹੋ- ਮਿੰਟਾਂ 'ਚ ਮੁੰਡੇ ਦੀ ਲੱਗ ਗਈ 8.40 ਕਰੋੜ ਦੀ ਲਾਟਰੀ, ਪੂਰਾ 'ਸੂਬਾ' ਪਾ ਰਿਹੈ ਭੰਗੜੇ
ਸਪੈਨਿਸ਼ ਟੈਨਿਸ ਸਟਾਰ ਅਲਕਾਰਾਜ਼ ਨੇ ਕੋਚ ਫੇਰੇਰੋ ਨਾਲ ਤੋੜਿਆ ਸਬੰਧ
NEXT STORY