ਨਵੀਂ ਦਿੱਲੀ— ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ.ਸੀ.ਜੇ.) ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਨਾਲ ਬੌਖਲਾਏ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਨਹੀਂ ਮੰਨਦਾ ਹੈ। ਪਾਕਿਸਤਾਨ ਦੇ ਰਵੱਈਏ ਨੂੰ ਲੈ ਕੇ ਭਾਰਤੀ ਰੱਖਿਆ ਵਿਗਿਆਨ ਮਾਰੂਫ ਰਜ਼ਾ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਪਾਕਿਸਤਾਨ ਨੇ ਕੁਲਭੂਸ਼ਣ ਨੂੰ ਪਹਿਲਾਂ ਹੀ ਫਾਂਸੀ ਦੇ ਦਿੱਤੀ ਹੈ ਅਤੇ ਹੁਣ ਉਹ ਜਿੰਦਾ ਨਾ ਹੋਵੇ। ਮਾਰੂਫ ਰਜ਼ਾ ਨੇ ਕਿਹਾ ਕਿ ਪਹਿਲਾਂ ਕੰਮ ਇਹ ਹੋਣਾ ਚਾਹੀਦਾ ਕਿ ਸਾਨੂੰ ਇਹ ਸੋਚ ਕੇ ਸੁਸਤ ਨਹੀਂ ਪੈਣਾ ਚਾਹੀਦਾ ਕਿ ਸਾਨੂੰ ਜਿੱਤ ਹਾਸਲ ਹੋਈ ਹੈ।
ਸਭ ਤੋਂ ਜ਼ਰੂਰੀ ਇਹ ਹੈ ਕਿ ਸਾਨੂੰ ਉਹ ਹਰ ਕਦਮ ਚੁੱਕਣਾ ਚਾਹੀਦਾ, ਰਾਜਨਾਇਕ ਅਤੇ ਕੌਮਾਂਤਰੀ ਕਾਨੂੰਨ ਦੋਵੇਂ ਪੱਧਰਾਂ 'ਤੇ ਕਿ ਕੁਲਭੂਸ਼ਣ ਜਾਧਵ ਨੂੰ ਕਾਊਂਸਲਰ ਅਕਸੈਸ ਮਿਲੇ। ਇਸ ਨਾਲ ਇਹ ਵਿਸ਼ਵਾਸ ਤਾਂ ਹੋਵੇਗਾ ਕਿ ਕੁਲਭੂਸ਼ਣ ਜਿੰਦਾ ਹੈ। ਖੁਫੀਆ ਪੱਧਰ 'ਤੇ ਵੀ ਇਹ ਡਰ ਬਣਿਆ ਹੋਇਆ ਹੈ ਕਿ ਹੋ ਸਕਦਾ ਹੈ ਕਿ ਕੁਲਭੂਸ਼ਣ ਜਾਧਵ ਹੁਣ ਜਿੰਦਾ ਨਹੀਂ ਹੈ। ਉਨ੍ਹਾਂ ਨੂੰ ਪਾਕਿਸਤਾਨ ਨੇ ਇਰਾਨ ਤੋਂ ਅਗਵਾ ਕੀਤਾ ਅਤੇ ਬਲੂਚਿਸਤਾਨ ਪ੍ਰਾਂਤ ਲਿਆਇਆ ਗਿਆ ਅਤੇ ਉੱਥੇ ਲਿਆ ਕੇ ਉਨ੍ਹਾਂ ਨੂੰ ਭਾਰਤੀ ਜਾਸੂਸ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਮੋਦੀ 26 ਮਈ ਨੂੰ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਪੁੱਲ ਦਾ ਉਦਘਾਟਨ
NEXT STORY