ਇਸਲਾਮਾਬਾਦ - ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਰਿਹਾਈ 'ਤੇ ਪਾਕਿਸਤਾਨੀ ਸੰਸਦ ਮੈਂਬਰ ਅਯਾਜ਼ ਸਾਦਿਕ ਦੇ ਬਿਆਨ 'ਤੇ ਹੁਣ ਤੱਕ ਵਿਵਾਦ ਜਾਰੀ ਹੈ। ਨਵਾਜ਼ ਸ਼ਰੀਫ ਦੀ ਪਾਰਟੀ ਪੀ. ਐੱਮ. ਐੱਲ.-ਐੱਨ ਦੇ ਨੇਤਾ ਅਯਾਜ਼ ਸਾਦਿਕ ਨੇ ਫਿਰ ਕਿਹਾ ਹੈ ਕਿ ਉਹ ਪਾਕਿਸਤਾਨ ਦੀ ਸੰਸਦ ਵਿਚ ਦਿੱਤੇ ਗਏ ਆਪਣੇ ਬਿਆਨ 'ਤੇ ਹੁਣ ਵੀ ਕਾਇਮ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਕਈ ਰਾਜ਼ ਹੁਣ ਵੀ ਦਫਨ ਹਨ, ਪਰ ਕਦੇ ਵੀ ਕੋਈ ਗੈਰ-ਜ਼ਿੰਮੇਦਾਰਾਣਾ ਬਿਆਨ ਨਹੀਂ ਦਿੱਤਾ ਹੈ।
ਸਾਦਿਕ ਬੋਲੇ - ਮੇਰੇ ਕੋਲ ਹੁਣ ਵੀ ਕਈ ਰਾਜ਼
ਉਨ੍ਹਾਂ ਨੇ ਆਖਿਆ ਕਿ ਮੈਂ ਰਾਜਨੀਤਕ ਮਤਭੇਦ ਦੇ ਚੱਲਦੇ ਇਹ ਬਿਆਨ ਦਿੱਤਾ ਸੀ। ਇਸ ਨੂੰ ਪਾਕਿਸਤਾਨੀ ਫੌਜ ਦੇ ਨਾਲ ਜੋੜਣਾ ਸਹੀ ਨਹੀਂ ਹੈ। ਮੈਂ ਆਪਣੇ ਰੁਖ ਨਾਲ ਖੜ੍ਹਾ ਹਾਂ ਅਤੇ ਤੁਸੀਂ ਇਸ ਨੂੰ ਭਵਿੱਖ ਵਿਚ ਦੇਖੋਗੇ। ਮੈਂ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਅਗਵਾਈ ਕੀਤੀ ਹੈ। ਅਸੀਂ ਰਾਜਨੀਤਕ ਲੋਕ ਹਾਂ ਅਤੇ ਅਤੀਤ ਵਿਚ ਰਾਜਨੀਤਕ ਵਿਰੋਧੀਆਂ ਖਿਲਾਫ ਬਿਆਨ ਦਿੰਦੇ ਰਹੇ ਹਾਂ। ਅਸੀਂ ਭਵਿੱਖ ਵਿਚ ਵੀ ਅਜਿਹਾ ਕਰਨਾ ਜਾਰੀ ਰੱਖਾਂਗੇ ਪਰ ਜਦ ਪਾਕਿਸਤਾਨ ਜਾਂ ਸਾਡੀ ਏਕਤਾ ਜਾਂ ਸੰਸਥਾਨਾਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਲਈ ਪਾਕਿਸਤਾਨ ਦਾ ਸੰਦੇਸ਼ ਬਹੁਤ ਸਪੱਸ਼ਟ ਹੈ।
ਅਭਿਨੰਦਨ ਦੀ ਰਿਹਾਈ 'ਤੇ ਖੋਲ੍ਹੀ ਸੀ ਪਾਕਿਸਤਾਨ ਦੀ ਪੋਲ
ਅਯਾਜ਼ ਸਾਦਿਕ ਨੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਆਖਿਆ ਸੀ ਕਿ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਰਿਹਾਈ ਪਾਕਿਸਤਾਨ ਨੇ ਹਮਲੇ ਦੇ ਡਰ ਨਾਲ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸ਼ਾਹ ਮਹਿਮੂਦ ਕੁਰੈਸ਼ੀ ਉਸ ਬੈਠਕ ਵਿਚ ਸਨ ਜਿਸ ਵਿਚ ਇਮਰਾਨ ਖਾਨ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਕੁਰੈਸ਼ੀ ਦੇ ਪੈਰ ਕੰਬ ਰਹੇ ਸਨ, ਉਨ੍ਹਾਂ ਦੇ ਮੱਥੇ 'ਤੇ ਪਸੀਨਾ ਸੀ। ਕੁਰੈਸ਼ੀ ਨੇ ਕਿਹਾ ਕਿ ਖੁਦਾ ਦਾ ਵਾਸਤਾ ਹੁਣ ਇਸ ਨੂੰ ਵਾਪਸ ਜਾਣ ਦਿਓ ਕਿਉਂਕਿ 9 ਵਜੇ ਰਾਤ ਨੂੰ ਹਿੰਦੁਸਤਾਨ ਪਾਕਿਸਤਾਨ 'ਤੇ ਹਮਲਾ ਕਰ ਰਿਹਾ ਹੈ।
ਪਾਕਿ ਫੌਜ ਅਤੇ ਸਰਕਾਰ ਦੇ ਰਹੀ ਸਫਾਈ
ਪਾਕਿਸਤਾਨ ਮੁਸਲਮਾਨ ਲੀਗ ਦੇ ਵੱਡੇ ਨੇਤਾ ਅਤੇ ਨੈਸ਼ਨਲ ਅਸੈਂਬਲੀ ਦੇ ਸਾਬਕਾ ਸਪੀਕਰ ਅਯਾਜ਼ ਸਾਦਿਕ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਫੌਜ ਲਗਾਤਾਰ ਸਫਾਈ ਦੇ ਰਹੀ ਹੈ। ਪਾਕਿਸਤਾਨੀ ਫੌਜ ਵੱਲੋਂ ਇੰਟਰ-ਸਰਵਿਸੇਜ ਪਬਲਿਕ ਰਿਲੇਸ਼ੰਸ (ਆਈ. ਐੱਸ. ਪੀ. ਆਰ.) ਦੇ ਪ੍ਰਮੁੱਖ ਮੇਜਰ ਜਨਰਲ ਬਾਬਰ ਇਫਤਿਖਾਰ ਕਈ ਵਾਰ ਬਿਆਨ ਜਾਰੀ ਕਰ ਚੁੱਕੇ ਹਨ। ਪਾਕਿਸਤਾਨ ਦੀ ਸਰਕਾਰ ਦੇ ਕਈ ਮੰਤਰੀ ਵੀ ਅਯਾਜ਼ ਸਾਦਿਕ ਖਿਲਾਫ ਮਰਚਾ ਖੋਲ੍ਹੇ ਹੋਏ ਹਨ।
ਅਯਾਜ਼ ਦੇ ਸਮਰਥਨ ਵਿਚ ਖੜ੍ਹਾ ਹੋਇਆ ਵਿਰੋਧੀ ਧਿਰ
ਪਾਕਿਸਤਾਨ ਦੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਦੇ ਪ੍ਰਮੁੱਖ ਅਤੇ ਜਮੀਅਤ ਓਲੇਮਾ-ਏ-ਇਸਲਾਮ ਦੇ ਪ੍ਰਮੁੱਖ ਮੌਲਾਨਾ ਫਜ਼ਲੁਰ ਰਹਿਮਾਨ ਵੀ ਅਯਾਜ਼ ਸਾਦਿਕ ਦੇ ਪੱਖ ਵਿਚ ਖੜ੍ਹੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਯਾਜ਼ ਦੇ ਬਿਆਨ ਨੂੰ ਸਿਆਸੀ ਰੰਗ ਦਿੱਤਾ ਗਿਆ ਹੈ। ਇਸ ਨਾਲ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਹੋਇਆ ਹੈ। ਅਸੀਂ ਰਾਜਨੀਤਕ ਰੂਪ ਤੋਂ ਅਲੱਗ-ਅਲੱਗ ਵਿਚਾਰ ਰੱਖ ਸਕਦੇ ਹਾਂ, ਪਰ ਜਿਥੇ ਪਾਕਿਸਤਾਨ ਦਾ ਸਬੰਧ ਹੈ, ਪੂਰਾ ਦੇਸ਼ ਇਕਜੁੱਟ ਹੈ।
ਗੁੱਜਰ ਅੰਦੋਲਨ ਮੁਲਤਵੀ, ਸਰਕਾਰ ਨੇ ਮੰਨੀਆਂ ਮੰਗੇ, ਸਰਕਾਰੀ ਨੌਕਰੀ 'ਚ 5% ਮਿਲੇਗਾ ਰਾਖਵਾਂਕਰਨ
NEXT STORY