ਇਸਲਾਮਾਬਾਦ, (ਏਜੰਸੀ)— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਆਤਮਘਾਤੀ ਹਮਲੇ ਨੂੰ ਲੈ ਕੇ ਪਾਕਿਸਤਾਨ ਨੇ ਇਕ ਵਾਰ ਫਿਰ ਝੂਠ ਬੋਲਿਆ ਹੈ। ਅੱਤਵਾਦ ਦੇ ਹਿਮਾਇਤੀ ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਹਮਲੇ ਦੇ ਬਾਅਦ ਜਿਨ੍ਹਾਂ 54 ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਹ ਪੁਲਵਾਮਾ ਹਮਲੇ ਦੀ ਸਾਜਸ਼ 'ਚ ਸ਼ਾਮਲ ਨਹੀਂ ਸਨ।
ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਕੀਤੀ ਗਈ ਪਰ ਹਮਲੇ ਨਾਲ ਜੁੜਿਆ ਕੋਈ ਵੀ ਸਬੂਤ ਨਹੀਂ ਮਿਲਿਆ। ਇਨ੍ਹਾਂ ਸ਼ੱਕੀਆਂ ਦਾ ਹਮਲੇ ਨਾਲ ਕੋਈ ਮਤਲਬ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਨੇ ਜੋ 22 ਲੋਕੇਸ਼ਨਾਂ ਦੱਸੀਆਂ ਹਨ, ਉਨ੍ਹਾਂ ਦੀ ਜਾਂਚ ਕੀਤੀ ਗਈ ਹੈ। ਉੱਥੇ ਕੋਈ ਅੱਤਵਾਦੀ ਕੈਂਪ ਨਹੀਂ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਅਪੀਲ ਕਰਨ 'ਤੇ ਇਨ੍ਹਾਂ ਲੋਕੇਸ਼ਨਾਂ ਦੀ ਯਾਤਰਾ ਕਰਨ ਦੀ ਇਜਾਜ਼ਤ ਦੇ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਅੱਤਵਾਦੀ ਮਸੂਦ ਅਜ਼ਹਰ ਖਿਲਾਫ ਪਾਕਿਸਤਾਨ ਨੂੰ ਸਬੂਤ ਸੌਂਪੇ ਸਨ। ਇਹ ਸਬੂਤ ਉਸ ਸਮੇਂ ਸੌਂਪੇ ਗਏ ਜਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਮਲੇ ਦੇ ਸਬੂਤ ਸਾਹਮਣੇ ਆਉਣ 'ਤੇ ਕਾਰਵਾਈ ਕਰਨ ਦੀ ਗੱਲ ਆਖੀ ਸੀ। ਇਸ 'ਚ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਬਾਰੇ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਤੋਂ ਹੋਰ ਜਾਣਕਾਰੀ ਅਤੇ ਸਬੂਤ ਮੰਗਦੇ ਹੋਏ ਕਿਹਾ ਕਿ ਇਸ ਨਾਲ ਸਬੰਧਤ ਜੋ ਸ਼ੁਰੂਆਤੀ ਜਾਣਕਾਰੀ ਉਸ ਨੂੰ ਮਿਲੀ ਹੈ, ਉਸ ਨੇ ਭਾਰਤ ਨਾਲ ਸਾਂਝੀ ਕੀਤੀ ਹੈ।
ਪਾਕਿਸਤਾਨ ਨੇ ਇਸਲਾਮਾਬਾਦ 'ਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਬੁਲਾ ਕੇ ਆਪਣੀ ਜਾਣਕਾਰੀ ਸਾਂਝੀ ਕੀਤੀ। ਉਸ ਨੇ ਪ੍ਰੈੱਸ ਰਲੀਜ਼ 'ਚ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਜਾਂਚ ਲਈ ਕੁਝ ਜਾਣਕਾਰੀਆਂ 27 ਫਰਵਰੀ ਨੂੰ ਸੌਂਪੀਆਂ ਸਨ। ਜ਼ਿਕਰਯੋਗ ਹੈ ਕਿ ਜੈਸ਼-ਏ-ਮੁਹੰਮਦ ਨੇ 14 ਫਰਵਰੀ, 2019 ਨੂੰ ਪੁਲਵਾਮਾ 'ਚ ਸੀ. ਪੀ. ਆਰ. ਐੱਫ. ਦੇ ਕਾਫਲੇ 'ਤੇ ਆਤਮਘਾਤੀ ਹਮਲਾ ਕਰਵਾਉਣ ਦੀ ਜ਼ਿੰਮੇਵਾਰੀ ਲਈ ਸੀ। ਹਮਲੇ 'ਚ ਸੀ. ਪੀ. ਆਰ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਇਸ ਨਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਫੀ ਵਧ ਗਿਆ ਸੀ।
ਸਾਰਿਆਂ ਦਾ ਹਿਸਾਬ ਹੋਵੇਗਾ, ਵਾਰੀ-ਵਾਰੀ ਹੋਵੇਗਾ : ਨਰਿੰਦਰ ਮੋਦੀ
NEXT STORY