ਨੈਸ਼ਨਲ ਡੈਸਕ : ਪਾਕਿਸਤਾਨ ਨੇ ਅਣਪਛਾਤੇ ਲੋਕਾਂ ਦੇ ਡਰ ਤੋਂ ਵਾਂਟੇਡ ਅੱਤਵਾਦੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਇਕ ਪਾਸੇ ਜਿੱਥੇ ਪਾਕਿਸਤਾਨ ਅਪ੍ਰਤੱਖ ਤੌਰ 'ਤੇ ਆਪਣੇ ਅੱਤਵਾਦੀਆਂ 'ਤੇ ਹਮਲਿਆਂ ਲਈ ਰਾਅ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਦੋਸ਼ ਲਾਉਂਦਾ ਹੈ ਕਿ ਪਾਕਿਸਤਾਨ ਦੇ ਖ਼ਿਲਾਫ਼ ਭਾਰਤ, ਅਫ਼ਗਾਨ ਖ਼ੁਫ਼ੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਕੁੱਝ ਗੁਪਤ ਸਮਝੌਤੇ ਕਰ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਅਣਪਛਾਤੇ ਲੋਕਾਂ ਦੇ ਡਰ ਤੋਂ ਵਾਂਟੇਡ ਅੱਤਵਾਦੀਆਂ ਦੀ ਸੁਰੱਖਿਆ ਵਧਾ ਰਿਹਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ 'ਚ ਪਿਛਲੇ ਕੁੱਝ ਦਿਨਾਂ 'ਚ ਭਾਰਤ ਦੇ ਦੁਸ਼ਮਣ, ਅਣਪਛਾਤੇ ਹਮਲਾਵਰਾਂ ਵੱਲੋਂ ਢੇਰ ਕੀਤੇ ਗਏ ਗਏ ਹਨ।
ਇਹ ਵੀ ਪੜ੍ਹੋ : ਰਾਇਲ ਐਨਫੀਲਡ ਦੀ ਨਵੀਂ ਹਿਮਾਲਿਅਨ 450 ਲਾਂਚ, ਮਿਲਣਗੇ ਕਈ ਫੀਚਰਜ਼, ਜਾਣੋ ਕੀ ਹੈ ਕੀਮਤ (ਤਸਵੀਰਾਂ)
ਇਸ ਨੂੰ ਕੁੱਝ ਲੋਕ ਭਾਰਤ ਦਾ ਡੈੱਥ ਸਕਵਾਡ ਕਹਿੰਦੇ ਹਨ। ਇਸ ਖ਼ਤਰੇ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਅੱਤਵਾਦੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਗੱਲ ਦਾ ਖ਼ੁਲਾਸਾ ਇਕ ਰਿਪੋਰਟ 'ਚ ਕੀਤਾ ਗਿਆ ਹੈ। ਰਿਪੋਰਟ ਦੇ ਦਾਅਵੇ ਮੁਤਾਬਕ ਭਾਰਤ ਨੇ ਪਾਕਿਸਤਾਨ 'ਚ ਰਹਿਣ ਵਾਲੇ ਕਈ ਸਿੱਖ ਅਤੇ ਕਸ਼ਮੀਰੀ ਕਾਰਕੁੰਨਾਂ ਦੇ ਕਤਲ ਲਈ ਲੋਕਾਂ ਨੂੰ ਕੰਮ 'ਤੇ ਰੱਖਿਆ ਹੈ। ਪਾਕਿਸਤਾਨ ਦੋਸ਼ ਲਾਉਂਦਾ ਰਿਹਾ ਹੈ ਕਿ ਭਾਰਤ ਅਫ਼ਗਾਨਿਸਤਾਨ ਇੰਟੈਲੀਜੈਂਸ ਦੇ ਨਾਲ ਮਿਲ ਕੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦਾ ਪ੍ਰਦਰਸ਼ਨ ਅੱਜ ਤੋਂ, ਜਾਰੀ ਹੋ ਗਈ Advisory, ਬੰਦ ਸੜਕਾਂ ਵੱਲ ਨਾ ਜਾਣ ਲੋਕ
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਣ ਭਾਰਤ ਯੂ. ਏ. ਈ. ਨੂੰ ਆਪਣੇ ਖ਼ੁਫ਼ੀਆ ਆਪਰੇਸ਼ਨ ਦੇ ਬੇਸ ਦੇ ਤੌਰ 'ਤੇ ਇਸਤੇਮਾਲ ਕਰ ਰਿਹਾ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ 'ਚ ਕਈ ਅਜਿਹੇ ਲੋਕਾਂ ਨੂੰ ਅਣਪਛਾਤੇ ਬੰਦੂਕਧਾਕੀਆਂ ਨੇ ਮਾਰ ਡਿਗਾਇਆ, ਜੋ ਭਾਰਤ ਦੀ ਵਾਂਟੇਡ ਲਿਸਟ 'ਚ ਹੀ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤ ਕਤਲ ਅਤੇ ਹੋਰ ਹਮਲਿਆਂ ਨੂੰ ਅੰਜਾਮ ਦੇਣ ਲਈ ਸਥਾਨਕ ਅਪਰਾਧੀਆਂ ਦੇ ਨੈੱਟਵਰਕ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ਵਿਧਾਨ ਸਭਾ ਚੋਣਾਂ : ਲੋਕਤੰਤਰ ਦੇ ਤਿਉਹਾਰ 'ਤੇ ਲੋਕਾਂ 'ਚ ਉਤਸ਼ਾਹ, ਵੋਟਿੰਗ ਕੇਂਦਰਾਂ 'ਤੇ ਲੱਗੀਆਂ ਲਾਈਨਾਂ
NEXT STORY