ਨਵੀਂ ਦਿੱਲੀ—ਭਾਰਤ ਨੇ ਕਿਹਾ ਕਿ ਸਾਡੇ ਪਾਇਲਟ ਦੀ ਸੁਰੱਖਿਅਤ ਦੇਸ਼ ਵਾਪਸੀ ਹੋਣੀ ਚਾਹੀਦੀ ਹੈ। ਉਕਤ ਬਿਆਨ ਐੱਮ.ਈ.ਏ. ਦੇ ਬੁਲਾਰੇ ਰਵੀਸ਼ ਕੁਮਾਰ ਵਲੋਂ ਅੱਜ ਦੇਰ ਸ਼ਾਮ ਜਾਰੀ ਕੀਤਾ ਗਿਆ। ਕੁਮਾਰ ਨੇ ਕਿਹਾ ਕਿ ਪਾਕਿ ਵਲੋਂ ਪਾਇਲਟ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਅਜਿਹਾ ਨਹੀਂ ਹੋਣ ਚਾਹੀਦਾ ਹੈ। ਭਾਰਤੀ ਪਾਇਲਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਹੈ। ਕੁਮਾਰ ਨੇ ਕਿਹਾ ਕਿ ਭਾਰਤੀ ਸਰਹੱਦ 'ਚ ਵੜੇ ਪਾਕਿਸਤਾਨੀ ਜੰਗੀ ਜਹਾਜ਼ਾਂ ਨੂੰ ਖਦੇੜਨ ਸਮੇਂ ਸਾਡਾ ਇਕ ਮਿਗ ਕ੍ਰੈਸ਼ ਹੋਇਆ ਹੈ ਉਸ 'ਚ ਸਾਡਾ ਇਕ ਪਾਇਲਟ ਵੀ ਲਾਪਤਾ ਹੈ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।
ਜਨੇਵਾ ਸੰਧੀ ਦੀ ਉਲੰਘਣਾ ਨਾ ਕਰੇ ਪਾਕਿ
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਜਨੇਵਾ ਸੰਧੀ ਦੇ ਤਹਿਤ ਜੰਗੀ ਬੰਧਕਾਂ ਨੂੰ ਡਰਾਇਆ ਧਮਕਾਇਆ ਅਤੇ ਉਨ੍ਹਾਂ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ। ਅਜਿਹੇ ਜੰਗੀ ਬੰਧਕਾਂ ਨੂੰ ਲੈ ਕੇ ਜਨਤਾ 'ਚ ਭੜਕਾਹਟ ਵੀ ਪੈਦਾ ਨਹੀਂ ਕੀਤੀ ਜਾ ਸਕਦੀ। ਅਜਿਹੇ ਬੰਧਕਾਂ ਨੂੰ ਸਿਰਫ ਆਪਣਾ ਨਾਮ, ਫੌਜੀ ਅਹੁਦਾ ਅਤੇ ਨੰਬਰ ਦੱਸਣ ਦਾ ਪ੍ਰਬੰਧ ਹੈ।
ਪੀ.ਐੱਮ. ਮੋਦੀ ਨੇ ਕੀਤੀ ਤਿੰਨਾਂ ਫੌਜਾਂ ਦੇ ਮੁਖੀਆਂ ਨਾਲ ਬੈਠਕ
NEXT STORY