ਨਵੀਂ ਦਿੱਲੀ — ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਔਰਤ ਆਤਮਘਾਤੀ ਹਮਲਾਵਰਾਂ ਦਾ ਇਕ ਦਸਤਾ ਸਰਹੱਦ ਪਾਰ ਕਰ ਕੇ ਭਾਰਤ ਵਿਚ ਦਾਖਲ ਹੋ ਗਿਆ ਹੈ। ਇਹ ਮਹਿਲਾ ਹਮਲਾਵਰ ਇਕ ਵੱਡਾ ਹਮਲਾ ਕਰਨ ਦੀ ਤਾਕ ਵਿਚ ਹਨ।
ਇਹ ਤੇਲ ਰਿਫਾਇਨਰੀ, ਨਿਊਕਲੀਅਰ ਰਿਐਕਟਰਜ਼, ਮੈਟਰੋ ਟ੍ਰੇਨ, ਅਸਲਾ ਭੰਡਾਰਾਂ, ਫੌਜੀ ਅਤੇ ਨੀਮ-ਫੌਜੀ ਬਲਾਂ ਦੇ ਟਿਕਾਣਿਆਂ, ਧਾਰਮਿਕ ਅਸਥਾਨਾਂ ਅਤੇ ਦੂਤਘਰਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ।
ਇਹ ਆਤਮਘਾਤੀ ਹਮਲਾਵਰ ਇਕੱਲੀਆਂ ਹੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੀਆਂ ਹਨ ਜਾਂ ਆਤਮਘਾਤੀ ਹਮਲੇ ਕਰ ਸਕਦੀਆਂ ਹਨ। ਇਨ੍ਹਾਂ ਦਾ ਸਬੰਧ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਅਤੇ ਜੈਸ਼-ਏ-ਮੁਹੰਮਦ ਨਾਲ ਹੈ। ਇਨ੍ਹਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਨੇ ਨਾ ਸਿਰਫ ਖੁਦ ਚੁਣਿਆ ਸਗੋਂ ਖੈਬਰ ਪਖਤੂਨਖਵਾ ਦੇ ਸੂਬੇ ਦੇ ਕੈਂਪਾਂ 'ਚ ਟ੍ਰੇਨਿੰਗ ਦਿੱਤੀ ਗਈ ਹੈ।
ਇੰਟੈਲੀਜੈਂਸ ਇਨਪੁਟਸ ਅਨੁਸਾਰ ਇਨ੍ਹਾਂ ਹਮਲਾਵਰਾਂ ਦੀ ਗਿਣਤੀ 7 ਤੋਂ 8 ਹੋ ਸਕਦੀ ਹੈ। ਇਨ੍ਹਾਂ ਵਿਚੋਂ ਕਈ ਬੀਤੇ 1 ਜਾਂ 2 ਮਹੀਨਿਆਂ 'ਚ ਭਾਰਤੀ ਸਰਹੱਦ 'ਚ ਦਾਖਲ ਹੋਈਆਂ ਹਨ।
ਰੇਲ ਕੋਚ 'ਚ ਸਾਹ ਘੁੱਟਣ ਨਾਲ ਬਜ਼ੁਰਗ ਦੀ ਹੋਈ ਮੋਤ
NEXT STORY