ਸਹਾਰਨਪੁਰ— ਜਨਸੇਵਾ ਐਕਸਪ੍ਰੈਸ 'ਚ ਬਿਹਾਰ ਤੋਂ ਪੰਜਾਬ ਜਾਉਂਦੇ ਸਮੇਂ ਕੋਚ 'ਚ ਜਿਆਦਾ ਭੀੜ ਹੋਣ ਕਾਰਨ ਸਾਹधਘੁੱਟਣ ਨਾਲ ਇਕ ਬਜ਼ੁਰਗ ਯਾਤਰੀ ਦੀ ਮੋਤ ਹੋ ਗਈ। ਜੀ.ਆਰ.ਪੀ. ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬਿਹਾਰ ਦੇ ਜ਼ਿਲਾ ਮਦੇਪੁਰਾ ਕੌਲਾ ਪਟੀ ਦਾ ਸੁਖਬੀਰ ਪਾਸਵਾਨ (62) ਬਿਹਾਰ ਤੋਂ ਜਨਸੇਵਾ ਐਕਸਪ੍ਰੈਸ 'ਚ ਸਵਾਰ ਹੋਇਆ ਸੀ।बਟਰੇਨ ਬਰੌਨੀ ਤੋਂ ਲੁਧਿਆਣਾ ਜਾ ਰਹੀ ਸੀ। ਕੋਚ 'ਚ ਸੁਖਬੀਰ ਪਾਸਵਾਨ ਦੇ ਨਾਲ ਉਸਦਾ ਭਰਾ ਫੁਲਟੇਨ ਪਾਸਵਾਨ ਵੀ ਸੀ। ਸਹਾਰਨਪੁਰ ਜਾਂਦੇ-ਜਾਂਦੇ ਕੋਚ 'ਚ ਯਾਤਰੀਆਂ ਦੀ ਭੀੜ ਹੋ ਗਈ।
ਇਸ ਦੌਰਾਨ ਉਪਰ ਦੀ ਬਰਥ ਚੜ੍ਹਣ ਵੇਲੇ ਇਕ ਨੌਜਵਾਨ ਆਪਣੇ ਆਪ ਨੂੰ ਸਾਂਭ ਨਾ ਸਕਿਆ ਅਤੇ ਹੇਠਾਂ ਬੈਠੇ ਸੁਖਬੀਰ 'ਤੇ ਆ ਡਿੱਗਿਆ। ਜ਼ਿਆਦਾ ਉਮਰ ਅਤੇ ਭੀੜ ਹੋਣ ਕਾਰਨ ਬਜੁਰਗ ਨੂੰ ਸਾਹ ਲੈਣ 'ਚ ਮੁਸ਼ਕਿਲ ਆਉਣ ਲਗੀ, ਜਿਸ ਕਾਰਨ ਦੇÎਖਦੇ ਹੀ ਦੇਖਦੇ ਸਾਹ ਘੁੱਟਣ ਨਾਲ ਉਸ ਬਜ਼ੁਰਗ ਦੀ ਮੋਤ ਹੋ ਗਈ। ਸਹਾਰਨਪੁਰ ਸਟੇਸ਼ਨ 'ਤੇ ਪਹੁੰਚਦੇ ਹੀ ਇਸ ਘਟਨਾ ਦੀ ਖਬਰ ਜੀ.ਆਰ.ਪੀ. ਪੁਲਸ ਨੂੰ ਦਿੱਤੀ ਗਈ। ਉਨ੍ਹਾਂ ਨੇ ਬਜ਼ੁਰਗ ਦੀ ਲਾਸ਼ ਨੂੰ ਕੋਚ ਤੋਂ ਬਾਹਰ ਉਤਾਰਿਆ। ਇੰਸਪੈਕਟਰ ਨੇ ਦੱਸਿਆ ਕਿ ਕੋਚ 'ਚ ਭਾਰੀ ਭੀੜ ਹੋਣ ਕਾਰਨ ਬਜ਼ੁਰਗ ਦੀ ਸਾਹ ਘੁੱਟਣ ਨਾਲ ਮੋਤ ਹੋ ਗਈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪਟਨਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਟਰੱਕ ਸ਼ਰਾਬ ਸਣੇ ਅੱਠ ਗ੍ਰਿਫਤਾਰ
NEXT STORY