ਸਿਰੋਹੀ : ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ 'ਚ ਪਾਲੜੀ ਥਾਣਾ ਇਲਾਕੇ ਦੇ ਸਰਦਾਰਪੁਰਾ ਪਿੰਡ 'ਚ ਨੌਜਵਾਨ ਨੂੰ ਕੁੱਝ ਲੋਕਾਂ ਵੱਲੋਂ ਘੇਰ ਕੇ ਪਿਸ਼ਾਬ ਪਿਲਾਏ ਜਾਣ ਦੀ ਅਣਮਨੁੱਖੀ ਹਰਕਤ ਸਾਹਮਣੇ ਆਈ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਣ ਵਾਲੀ ਇਸ ਘਟਨਾ ਦਾ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਉਸ ਤੋਂ ਬਾਅਦ ਪੁਲਸ ਮਹਿਕਮੇ 'ਚ ਭਾਜੜ ਮੱਚ ਗਈ।
Video of a man forced to drink urine goes viral. He is also being beaten up by several people. Language and clothes indicate it is from Sirohi district and Rebari community. @fpjindia @PoliceRajasthan#Rajasthan #Atrocity pic.twitter.com/cFwWUbfJNd
— Dr Sangeeta Pranvendra (@sangpran) June 16, 2020
ਦਰਅਸਲ ਮੰਗਲਵਾਰ ਨੂੰ ਸਵੇਰੇ ਰਾਜ ਕੁਮਾਰ ਰਾਕੇਸ਼ ਨਾਮ ਦੇ ਇੱਕ ਸ਼ਖਸ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਸੀ। ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਚ ਤੇਜ਼ੀ ਨਾਲ ਵਾਇਰਲ ਹੋਣ ਲੱਗਾ। ਵੀਡੀਓ ਨੂੰ ਰਾਕੇਸ਼ ਨੇ ਸੀ.ਐੱਮ. ਅਸ਼ੋਕ ਗਹਿਲੋਤ ਅਤੇ ਰਾਜਸਥਾਨ ਪੁਲਸ ਸਮੇਤ ਹੋਰ ਅਧਿਕਾਰੀਆਂ ਨੂੰ ਟੈਗ ਕੀਤਾ। ਵੀਡੀਓ ਵਾਇਰਲ ਹੁੰਦੇ ਹੀ ਜਿਵੇਂ ਹੀ ਇਹ ਪੁਲਸ ਕੋਲ ਪਹੁੰਚਿਆਂ ਤਾਂ ਮਹਿਕਮੇ 'ਚ ਭਾਜੜ ਮੱਚ ਗਈ। ਜਿਸ ਸ਼ਖਸ ਨੇ ਵੀਡੀਓ ਟਵਿੱਟਰ 'ਤੇ ਪਾਇਆ ਸੀ, ਉਸ ਨੇ ਉਸ ਨੂੰ ਬਰਲੂਟ ਥਾਣਾ ਇਲਾਕੇ ਦੇ ਜਾਵਾਲ ਕਸਬੇ ਦਾ ਹੋਣਾ ਦੱਸਿਆ ਸੀ। ਪੁਲਸ ਨੇ ਜਦੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਤਾਂ ਉਹ ਵੀਡੀਓ ਪਾਲੜੀ ਥਾਣਾ ਇਲਾਕੇ ਦੇ ਸਰਦਾਰਪੁਰਾ ਪਿੰਡ ਦਾ ਨਿਕਲਿਆ। ਪੁਲਸ ਨੇ ਵਾਇਰਲ ਵੀਡੀਓ ਦੀ ਪੁਸ਼ਟੀ ਕਰਦੇ ਹੋਏ ਦੋਸ਼ੀਆਂ ਦੀ ਤਾਲਸ਼ ਸ਼ੁਰੂ ਕਰ ਦਿੱਤੀ ਹੈ।
ਦਿੱਲੀ 'ਚ ਕੋਰੋਨਾ ਨਾਲ ਰਿਕਾਰਡ 93 ਮੌਤਾਂ, ਨਵੇਂ ਮਾਮਲੇ 1897
NEXT STORY