ਪੰਚਕੂਲਾ—ਏ. ਜੇ. ਐੱਲ ਪਲਾਂਟ ਵੰਡ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਮੋਤੀ ਲਾਲ ਵੋਹਰਾ ਅਤੇ ਨੈਸ਼ਨਲ ਹੇਰਾਲਡ ਅਖਬਾਰ ਦੇ ਪ੍ਰਕਾਸ਼ਕ ਨੂੰ ਨੋਟਿਸ ਭੇਜਿਆ ਹੈ, ਜਿਸ 'ਚ ਦੋਵਾਂ ਨੂੰ 30 ਅਕਤੂਬਰ ਤੱਕ ਅਦਾਲਤ 'ਚ ਪੇਸ਼ ਹੋਣ ਲਈ ਆਦੇਸ਼ ਦਿੱਤੇ ਗਏ ਹਨ। ਦੱਸ ਦੇਈਏ ਕਿ 26 ਅਗਸਤ ਨੂੰ ਇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁੱਡਾ ਅਤੇ ਵੋਰਾ ਖਿਲਾਫ ਮਾਮਲੇ ਦੀ ਸ਼ਿਕਾਇਤ ਦਾਖਲ ਕੀਤੀ ਸੀ। ਹੁੱਡਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 64.93 ਕਰੋੜ ਰੁਪਏ ਦਾ ਪਲਾਂਟ ਏ. ਜੇ. ਐੱਲ. ਨੂੰ 69 ਲੱਖ 39 ਹਜ਼ਾਰ ਰੁਪਏ 'ਚ ਦਿੱਤਾ ਸੀ। ਕੁਝ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਚਕੂਲਾ 'ਚ ਐਸੋਸੀਏਟਿਡ ਜਨਰਲਜ਼ ਲਿਮਟਿਡ ਨੂੰ ਪਲਾਂਟ ਵੰਡ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਸੰਬੰਧੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਪੁੱਛ ਗਿੱਛ ਵੀ ਕੀਤੀ ਸੀ ਅਤੇ ਉਨ੍ਹਾਂ ਦੇ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ) ਤਹਿਤ ਬਿਆਨ ਦਰਜ ਕੀਤੇ ਗਏ ਸੀ।
ਜ਼ਿਕਰਯੋਗ ਹੈ ਕਿ ਪੰਚਕੂਲਾ ਸਥਿਤ ਇਹ ਪਲਾਂਟ ਵੰਡ ਸੈਕਟਰ 6 'ਚ ਸੀ-17 ਨੰਬਰ ਏ. ਜੇ. ਐੱਲ ਨੂੰ ਵੰਡਿਆ ਗਿਆ ਸੀ। ਇਸ ਨੂੰ ਪਿਛਲੇ ਸਾਲ ਈ. ਡੀ. ਨੇ ਜ਼ਬਤ ਕਰ ਲਿਆ ਸੀ। ਏ. ਜੇ. ਐੱਲ. ਨੂੰ ਕਥਿਤ ਤੌਰ 'ਤੇ ਨਹਿਰੂ ਗਾਂਧੀ ਪਰਿਵਾਰਾਂ ਦੇ ਮੈਂਬਰਾਂ ਸਮੇਤ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਸੰਚਾਲਿਤ ਕੀਤਾ ਜਾਂਦਾ ਸੀ। ਈ. ਡੀ. ਦੀ ਜਾਂਚ 'ਚ ਦੱਸਿਆ ਗਿਆ ਹੈ ਕਿ ਹੁੱਡਾ ਨੇ ਹਰਿਆਣਾ ਦਾ ਮੁੱਖ ਮੰਤਰੀ ਰਹਿੰਦੇ ਹੋਏ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਹ ਪਲਾਂਟ ਦੁਬਾਰਾ ਵੰਡ 'ਚ ਨਵੇਂ ਸਿਰੇ ਤੋਂ ਏ. ਜੇ. ਐੱਲ ਨੂੰ 1982 ਦੀ ਦਰ (91 ਰੁਪਏ ਪ੍ਰਤੀ ਵਰਗ ਮੀਟਰ) ਅਤੇ ਵਿਆਜ਼ ਦੇ ਨਾਲ ਫਰਜੀ ਤਰੀਕੇ ਨਾਲ ਵੰਡ ਕਰ ਦਿੱਤੀ। ਏਜੰਸੀ ਨੇ ਕਿਹਾ ਸੀ ਕਿ 2005 'ਚ ਇਸ ਨੂੰ ਦੁਬਾਰਾ ਵੰਡ ਤੋਂ ਏ. ਜੇ. ਐੱਲ ਨੂੰ ਅਣਉੱਚਿਤ ਲਾਭ ਹੋਇਆ। ਈ. ਡੀ. ਮੁਤਾਬਕ ਇਸ ਪਲਾਂਟ ਦਾ ਬਾਜ਼ਾਰੀ ਮੁੱਲ 64.93 ਕਰੋੜ ਰੁਪਏ ਸੀ ਜਦਕਿ ਇਸ ਨੂੰ ਹੁੱਡਾ ਨੇ 69.39 ਲੱਖ ਰੁਪਏ 'ਚ ਅਲਾਟ ਕਰ ਦਿੱਤਾ ਸੀ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹੁੱਡਾ ਖਿਲਾਫ ਵਿਸ਼ੇਸ਼ ਸੀ. ਬੀ. ਆਈ ਅਦਾਲਤ 'ਚ ਪਹਿਲਾਂ ਹੀ ਮਾਨੇਸਰ ਜ਼ਮੀਨ ਘਪਲਾ, ਏ. ਜੇ. ਐੱਲ ਪਲਾਂਟ ਵੰਡ ਮਾਮਲੇ 'ਚ ਦੋਸ਼ ਤੈਅ ਕਰਨ ਲਈ ਬਹਿਸ ਚੱਲ ਰਹੀ ਹੈ। ਸੀ. ਬੀ. ਆਈ ਦੇ ਸੀਨੀਅਰ ਜਸਟਿਸ ਜਗਦੀਪ ਸਿੰਘ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਰ ਰਹੇ ਹਨ। ਏ. ਜੇ. ਐੱਲ. ਮਾਮਲੇ 'ਚ ਈ. ਡੀ. ਵੱਲੋਂ ਦਾਖਲ ਮਾਮਲੇ ਦੀ ਸ਼ਿਕਾਇਤ ਦੀ ਵੀ ਸੁਣਵਾਈ ਵੀ ਉੱਥੇ ਹੋਵੇਗੀ।
ਗੋਰਖਪੁਰ ਆਕਸੀਜਨ ਕਾਂਡ : 60 ਬੱਚਿਆਂ ਦੀ ਮੌਤ 'ਤੇ ਆਈ ਰਿਪੋਰਟ, ਡਾ. ਕਫੀਲ ਨਿਰਦੋਸ਼
NEXT STORY