ਜੈਪੁਰ- ਕੋਰੋਨਾ ਕਾਰਨ ਪੰਡਿਤ ਅਤੇ ਪੁਜਾਰੀਆਂ ਦੀ ਕਮਾਈ 'ਤੇ ਵੀ ਅਸਰ ਪਿਆ ਹੈ ਪਰ ਟੈਕਨਾਲੋਜੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਪੰਡਿਤ ਘਰ ਬੈਠੇ ਹੀ ਵਿਆਹ ਤੋਂ ਲੈ ਕੇ ਅੰਤਿਮ ਸੰਸਕਾਰ ਤੱਕ ਆਨਲਾਈਨ ਕਰਵਾ ਰਹੇ ਹਨ। ਹਰ ਕੰਮ ਲਈ ਪੈਕੇਜ ਵੀ ਫਿਕਸ ਹੈ। ਆਨਲਾਈਨ ਵਿਆਹ ਲਈ 15000-21000 ਰੁਪਏ ਤੱਕ ਅਤੇ ਅੰਤਿਮ ਸੰਸਕਾਰ ਲਈ ਕਰੀਬ 31 ਹਜ਼ਾਰ ਰੁਪਏ ਦਾ ਰੇਟ ਹੈ। ਪੰਡਿਤ ਦਿਨੇਸ਼ ਮਿਸ਼ਰਾ ਕਹਿੰਦੇ ਹਨ ਕਿ ਕਿਸ ਤਰ੍ਹਾਂ ਦੀ ਰਸਮ ਹੈ, ਕਿਹੜੀ ਰਸਮ ਹੈ, ਕਿੰਨੇ ਜਪ ਅਤੇ ਕਿੰਨੇ ਦਿਨ ਦਾ ਹੈ, ਉਸ ਅਨੁਸਾਰ ਵੀ ਪੈਕੇਜ ਦਿੱਤਾ ਜਾਂਦਾ ਹੈ। ਜਪ ਰਸਮ ਲਈ ਲੋਕ ਘੱਟੋ-ਘੱਟ 25 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਦੇਣ ਨੂੰ ਤਿਆਰ ਹੋ ਜਾਂਦੇ ਹਨ। ਹਾਲਾਂਕਿ, ਟੈਕਨਾਲੋਜੀ ਨਾ ਜਾਣਨ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਅੰਤਿਮ ਸੰਸਕਾਰ ਕਰਵਾਉਣ ਵਾਲੇ ਪੰਡਿਤ ਸ਼ਾਮਸੁੰਦਰ ਜੋਸ਼ੀ, ਪੰਡਿਤ ਮਹੇਸ਼ ਜੋਸ਼ੀ, ਪੰਡਿਤ ਸੁਰੇਂਦਰ ਜੋਸ਼ੀ ਦੱਸਦੇ ਹਨ ਅੰਤਿਮ ਸੰਸਕਾਰ ਤੋਂ ਲੈ ਕੇ ਸਾਰੀਆਂ ਰਸਮਾਂ ਤੱਕ ਮਤਲਬ 12ਵੇਂ ਅਤੇ 13ਵੀਂ ਦੀ ਰਸਮ ਤੱਕ 8 ਹਜ਼ਾਰ ਤੋਂ 13 ਹਜ਼ਾਰ ਅਤੇ 15 ਹਜ਼ਾਰ ਤੱਕ ਲੈਂਦੇ ਹਨ। ਜੈਪੁਰ 'ਚ ਪੂਜਨ ਪਾਠ ਤੋਂ ਆਪਣੀ ਰੋਜ਼ੀ-ਰੋਟੀ ਚਲਾਉਣ ਵਾਲੇ ਪੰਡਿਤਾਂ ਦੀ ਅਨੁਮਾਨਿਤ ਗਿਣਤੀ ਘੱਟੋ-ਘੱਟ 35 ਹਜ਼ਾਰ ਹੈ। ਇਨ੍ਹਾਂ 'ਚੋਂ ਸਿਰਫ਼ 1500 ਪੰਡਿਤ ਹੈ ਜੋ ਆਪਣੀ ਰੋਜ਼ੀ-ਰੋਟੀ ਆਨਲਾਈਨ ਵੱਖ-ਵੱਖ ਸੰਸਕਾਰ ਅਤੇ ਜਪ ਰਸਮ ਕਰਵਾ ਕੇ ਕਮਾ ਰਹੇ ਹਨ।
ਤਾਲਾਬ 'ਚੋਂ ਮਿੱਟੀ ਕੱਢਣ ਗਏ 7 ਬੱਚੇ ਡੁੱਬੇ, 5 ਮਾਸੂਮਾਂ ਦੀ ਮੌਤ
NEXT STORY