ਰਾਮਨਗਰ- ਦੇਸ਼ 'ਚ ਇਨ੍ਹੀਂ ਦਿਨੀਂ ਪੁਲਾਂ ਦੇ ਟੁੱਟਣ ਦੀਆਂ ਘਟਨਾਵਾਂ ਸੁਰਖੀਆਂ 'ਚ ਹਨ। ਬਿਹਾਰ 'ਚ ਸਭ ਤੋਂ ਜ਼ਿਆਦਾ ਪੁਲ ਟੁੱਟਣ ਦੀਆਂ ਘਟਨਾਵਾਂ ਵਾਪਰੀਆਂ ਹਨ। ਹੁਣ ਅਜਿਹਾ ਹੀ ਮਾਮਲਾ ਉੱਤਰਾਖੰਡ ਦੇ ਰਾਮਨਗਰ ਤੋਂ ਸਾਹਮਣੇ ਆਇਆ ਹੈ। ਰਾਮਨਗਰ 'ਚ ਮੋਹਾਨ ਦੇ ਨੇੜੇ ਰਾਨੀਖੇਤ ਨੂੰ ਜਾਣ ਵਾਲੇ ਰਸਤੇ ਪਨਿਆਲੀ ਸਰੋਤ 'ਤੇ ਬਣਿਆ ਪੁਲ ਟੁੱਟ ਗਿਆ। ਰਾਮਨਗਰ 'ਚ ਪੁਲ ਟੁੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਉੱਤਰਾਖੰਡ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪਿਛਲੇ 5 ਦਿਨਾਂ ਤੋਂ ਸੂਬੇ ਦੇ ਮੈਦਾਨੀ ਜ਼ਿਲ੍ਹਿਆਂ ਸਮੇਤ ਪਹਾੜੀ ਖੇਤਰਾਂ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਜਿਸਦੇ ਚਲਦੇ ਖਾਸ ਕਰਕੇ ਪਹਾੜੀ ਖੇਤਰਾਂ 'ਚ ਆਫਤ ਵਰਗੀ ਸਥਿਤੀ ਪੈਦਾ ਹੋ ਗਈ ਹੈ। ਭਾਰੀ ਬਾਰਿਸ਼ ਦੇ ਚਲਦੇ ਸੂਬੇ ਦੀਆਂ ਤਮਾਮ ਨਦੀਆਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੇ ਪੁੱਜ ਗਿਆ ਹੈ। ਰਾਮਨਗਰ 'ਚ ਵੀ ਮਾਨਸੂਨ ਦੀ ਬਾਰਿਸ਼ ਤੋਂ ਬਾਅਦ ਜਨਜੀਵਨ ਪ੍ਰਭਾਵਿਤ ਹੈ। ਰਾਮਨਗਰ ਤੋਂ ਰਾਨੀਖੇਤ ਨੂੰ ਜਾਣ ਵਾਲੇ ਰਸਤੇ 'ਤੇ ਮੋਹਾਨ ਨੇੜੇ ਪਨਿਆਲੀ ਸਰੋਤ 'ਤੇ ਬਣਿਆ ਪੁਲ ਪਾਣੀ ਦੇ ਤੇਜ ਵਹਾਅ ਕਾਰਨ ਪੁਲ ਟੁੱਟ ਗਿ। ਪੁਲ ਦੇ ਟੁੱਟਣ ਕਾਰਨ ਰਾਮਨਗਰ ਤੋਂ ਰਾਨੀਖੇਤ ਨੂੰ ਜਾਣ ਵਾਲੇ ਵਾਹਨ ਫਸ ਗਏ।
ਜੇਕਰ ਉੱਤਰਾਖੰਡ ਦੀ ਗੱਲ ਕਰੀਏ ਤਾਂ ਸੂਬੇ ਦੀਆਂ ਕਈ ਪੇਂਡੂ ਸੜਕਾਂ ਮੀਂਹ ਕਾਰਨ ਨੁਕਸਾਨੀਆਂ ਗਈਆਂ ਹਨ। ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਕਾਰਨ ਘੰਟਿਆਂ ਬੱਧੀ ਸੜਕਾਂ ਜਾਮ ਰਹੀਆਂ। ਮੌਸਮ ਵਿਭਾਗ ਨੇ 9 ਜੁਲਾਈ ਤੱਕ ਸੂਬੇ ਭਰ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਹੈ।
ਸੀ.ਬੀ.ਆਈ. ਨੇ ਰੇਲਵੇ ਟੈਂਡਰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲਿਆ ਵੱਡਾ ਐਕਸ਼ਨ, DRM ਸਮੇਤ ਕਈ ਅਧਿਕਾਰੀ ਗ੍ਰਿਫ਼ਤਾਰ
NEXT STORY