ਗੁਨਾ (ਇੰਟ.)- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਨਾਨਾਖੇੜੀ ਖੇਤੀਬਾੜੀ ਉਤਪਾਦ ਮੰਡੀ ’ਚ ਸੋਮਵਾਰ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਦਾ ਅਨਾਜ ਚੋਰੀ ਕਰਨ ਦਾ ਦੋਸ਼ ਲਗਾਉਂਦੋ ਹੋਏ ਅੱਧਖੜ ਵਿਅਕਤੀ ਨੂੰ ਅਰਧ-ਨਗਨ ਕਰ ਦਿੱਤਾ। ਉਸਦੇ ਮੱਥੇ ’ਤੇ ਕਾਗਜ਼ ਵੀ ਚਿਪਕਾਇਆ, ਜਿਸ ’ਤੇ ਲਿਖ ਦਿੱਤਾ - ਮੈਂ ਚੋਰ ਹਾਂ, ਕਿਸਾਨਾਂ ਦਾ ਅਨਾਜ ਚੋਰੀ ਕਰਦਾ ਹਾਂ। ਇਸ ਤੋਂ ਬਾਅਦ ਉਸ ਨੂੰ ਅਰਧ-ਨਗਨ ਕਰ ਕੇ ਬਾਜ਼ਾਰ ’ਚ ਘੁਮਾਇਆ। ਹਫ਼ਤਾਵਾਰੀ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਜਦੋਂ ਦੋ ਦਿਨ ਬਾਅਦ ਮੰਡੀ ਖੁੱਲ੍ਹੀ ਤਾਂ ਕਿਸਾਨ ਆਪਣੀ ਫ਼ਸਲ ਵੇਚਣ ਆਏ। ਇਸ ਦੌਰਾਨ ਕੁਝ ਲੋਕਾਂ ਨੇ 2 ਵਿਅਕਤੀਆਂ ਨੂੰ ਕਿਸਾਨਾਂ ਦੀਆਂ ਟਰਾਲੀਆਂ ’ਚੋਂ ਅਨਾਜ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ, ਪਰ ਜਿਵੇਂ ਹੀ ਦੋਵਾਂ ਸ਼ੱਕੀ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਣ ਲੱਗੇ, ਇਕ ਵਿਅਕਤੀ ਤਾਂ ਭੱਜ ਗਿਆ ਪਰ ਅੱਧਖੜ ਉਮਰ ਦਾ ਵਿਅਕਤੀ ਕਾਬੂ ਆ ਗਿਆ।
ਭੀੜ ’ਚ ਪਹੁੰਚ ਗਏ ਕੁਝ ਸ਼ਰਾਰਤੀ
ਕੁਝ ਸ਼ਰਾਰਤੀ ਭੀੜ ਵਿਚ ਪਹੁੰਚ ਅਤੇ ਅੱਧਖੜ ਨੂੰ ਫੜ ਕੇ ਕੱਪੜੇ ਲਾਹ ਕੇ ਉਸਨੂੰ ਅਰਧ-ਨਗਨ ਕਰ ਦਿੱਤਾ। ਘਟਨਾ ਦਾ ਵੀਡੀਓ ਬਣਾ ਕੇ ਵਾਇਰਲ ਵੀ ਕੀਤਾ ਗਿਆ। ਕੈਂਟ ਥਾਣਾ ਇੰਚਾਰਜ ਦਿਲੀਪ ਰਾਜੌਰੀਆ ਨੇ ਦੱਸਿਆ ਕਿ ਸੋਮਵਾਰ ਸਵੇਰੇ ਇਕ ਅਧਖੱੜ ਵਿਅਕਤੀ ਨੂੰ ਲੋਕਾਂ ਨੇ ਮੰਡੀ ’ਚੋਂ ਅਨਾਜ ਚੋਰੀ ਦੇ ਦੋਸ਼ ਵਿਚ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ, ਪਰ ਇਸ ਤੋਂ ਬਾਅਦ ਕੋਈ ਸ਼ਿਕਾਇਤਕਰਤਾ ਥਾਣੇ ਨਹੀਂ ਆਇਆ। ਅੱਧਖੜ ਨਸ਼ੇ ਦਾ ਆਦੀ ਹੈ। ਉਸਦੀ ਤਬੀਅਤ ਵੀ ਖਰਾਬ ਹੋ ਰਹੀ ਸੀ। ਅਜਿਹੇ ਵਿਚ ਉਸਨੂੰ ਪੁੱਛਗਿੱਛ ਕਰ ਕੇ ਉਸਦਾ ਨਾਂ-ਪਤਾ ਨੋਟ ਕਰ ਕੇ ਫਿਲਹਾਲ ਉਸਨੂੰ ਛੱਡ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਦੇ ਸਾਈਕਲਾਂ ਨੂੰ ਪੰਕਚਰ ਲਾਉਂਦੇ ਸਨ ਵਰਿੰਦਰ ਕੁਮਾਰ ਖਟੀਕ, ਹੁਣ ਮੋਦੀ ਸਰਕਾਰ 3.0 'ਚ ਬਣੇ ਕੇਂਦਰੀ ਮੰਤਰੀ
NEXT STORY