ਨਵੀਂ ਦਿੱਲੀ (ਇੰਟ.)- ਆਪਣੇ ਇਕਲੌਤੇ ਬੇਟੇ ਦੀ ‘ਇੱਛਾ ਮੌਤ’ ਨੂੰ ਲੈ ਕੇ ਮਾਂ-ਪਿਓ ਨੇ ਸੁਪਰੀਮ ਕੋਰਟ ’ਚ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਡਾ 30 ਸਾਲਾ ਬੇਟਾ ਸਿਰ ’ਚ ਸੱਟ ਲੱਗਣ ਤੋਂ ਬਾਅਦ 2013 ਤੋਂ ਹਸਪਤਾਲ ’ਚ ਬੇਹੋਸ਼ੀ ਦੀ ਹਾਲਤ ’ਚ ਹੈ। ਮਾਪਿਆਂ ਨੇ ਕਿਹਾ ਕਿ ਅਸੀਂ ਪਿਛਲੇ 11 ਸਾਲਾਂ ਤੋਂ ਉਸ ਦੇ ਠੀਕ ਹੋਣ ਦੀ ਉਮੀਦ ਲਾਈ ਬੈਠੇ ਹਾਂ ਪਰ ਵਧਦੇ ਖਰਚੇ ਅਤੇ ਡਾਕਟਰਾਂ ਵੱਲੋਂ ਠੀਕ ਹੋਣ ਦੀਆਂ ਘੱਟ ਸੰਭਾਵਨਾਵਾਂ ਕਾਰਨ ਹੁਣ ਬੇਟੇ ਨੂੰ ‘ਇੱਛਾ ਮੌਤ’ ਦੇਣ ਦੀ ਮੰਗ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਜਹਾਜ਼ ਹਾਦਸਾ! ਮੌਤਾਂ ਦਾ ਖ਼ਦਸ਼ਾ
ਮਾਪਿਆਂ ਨੇ ਆਪਣੀ ਪਟੀਸ਼ਨ ਵਿਚ ਬੇਨਤੀ ਕੀਤੀ ਕਿ ਉਨ੍ਹਾਂ ਦੇ ਬੇਟੇ ਨੂੰ ਲਾਈ ਗਈ ਰਾਇਲਸ ਟਿਊਬ ਨੂੰ ਹਟਾਉਣ ਲਈ ਇਕ ਮੈਡੀਕਲ ਬੋਰਡ ਗਠਿਤ ਕੀਤਾ ਜਾਵੇ, ਜਿਸ ਨਾਲ ਉਸ ਨੂੰ ਇੱਛਾ ਮੌਤ ਮਿਲ ਸਕੇ ਅਤੇ ਜੋ ਦਰਦ ਉਹ ਸਹਿ ਰਿਹਾ ਹੈ, ਉਸ ਤੋਂ ਰਾਹਤ ਮਿਲ ਸਕੇ। ਹਾਲਾਂਕਿ ਸੁਪਰੀਮ ਕੋਰਟ ਨੇ ‘ਇੱਛਾ ਮੌਤ’ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਪਟੀਸ਼ਨ ’ਤੇ ਕੇਂਦਰ ਤੋਂ ਜਵਾਬ ਮੰਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀੜੀ ਪੀਣ ਦਾ ਸ਼ੌਕ ਪਿਆ ਮਹਿੰਗਾ, ਕਈ ਦੁਕਾਨਾਂ ਤੇ ਵਾਹਨਾਂ ਨੂੰ ਲੱਗੀ ਅੱਗ
NEXT STORY