ਨੈਸ਼ਨਲ ਡੈਸਕ : ਕਾਨਪੁਰ ਦਾ ਇਕ ਪਰਿਵਾਰ ਇਨਕਮ ਟੈਕਸ ਅਧਿਕਾਰੀ ਵਿਮਲੇਸ਼ ਸੋਨਕਰ ਦੀ ਲਾਸ਼ ਦੇ ਨਾਲ ਡੇਢ ਸਾਲ ਤੋਂ ਰਹਿ ਰਿਹਾ ਸੀ। ਮਾਮਲਾ ਸ਼ੁੱਕਰਵਾਰ ਨੂੰ ਉਸ ਸਮੇਂ ਸਾਹਮਣੇ ਆਇਆ, ਜਦੋਂ ਵਿਭਾਗ ਦੇ ਕਰਮਚਾਰੀ ਉਸ ਦੇ ਘਰ ਪਹੁੰਚੇ। ਪਰਿਵਾਰ ਉਸ ਨੂੰ ਕੋਮਾ ਵਿੱਚ ਦੱਸਦਾ ਰਿਹਾ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ। ਮੌਤ ਕਦੋਂ ਹੋਈ, ਇਸ ਦਾ ਸਹੀ ਸਮਾਂ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਵੇਗਾ।
ਵਿਮਲੇਸ਼ ਦੇ ਪਿਤਾ ਰਾਮ ਅਵਤਾਰ ਨੇ ਦੱਸਿਆ ਕਿ ਦਿਲ ਦੀ ਧੜਕਣ ਚੱਲ ਰਹੀ ਸੀ, ਇਸੇ ਕਰਕੇ ਅਸੀਂ ਰੱਖਿਆ ਹੋਇਆ ਸੀ। ਡਾਕਟਰ ਤੋਂ ਜਾਂਚ ਕਰਵਾਈ ਗਈ, ਉਨ੍ਹਾਂ ਨੇ ਵੀ ਜ਼ਿੰਦਾ ਹੋਣ ਦੀ ਗੱਲ ਕਹੀ। ਰਾਮ ਅਵਤਾਰ ਆਰਡੀਨੈਂਸ ਫੈਕਟਰੀ ਤੋਂ ਸੇਵਾਮੁਕਤ ਹਨ। ਭਰਾ ਦਿਨੇਸ਼ ਨੇ ਦੱਸਿਆ ਕਿ ਅਸੀਂ ਸਰੀਰ 'ਤੇ ਕੋਈ ਪੇਸਟ ਨਹੀਂ ਲਗਾਇਆ ਸੀ। ਜਦੋਂ ਉਹ ਮਰੇ ਸਨ, ਅਸੀਂ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਹੇ ਸੀ। ਫਿਰ ਧੜਕਣ ਚੱਲਣ 'ਤੇ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ। ਉਨ੍ਹਾਂ ਦੇ ਸਰੀਰ 'ਚੋਂ ਕੋਈ ਬਦਬੂ ਨਹੀਂ ਆ ਰਹੀ ਸੀ।
ਇਹ ਵੀ ਪੜ੍ਹੋ : ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤ ਸਣੇ 3 ਗ੍ਰਿਫ਼ਤਾਰ, 510 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ
ਕੋਰੋਨਾ ਦੀ ਦੂਜੀ ਲਹਿਰ 'ਚ ਵਿਗੜੀ ਸੀ ਸਿਹਤ
ਮਾਮਲਾ ਰੌਸ਼ਨਨਗਰ ਦੇ ਕ੍ਰਿਸ਼ਨਾਪੁਰਮ ਦਾ ਹੈ। ਇੱਥੇ ਵਿਮਲੇਸ਼ ਸੋਨਕਰ ਆਪਣੀ ਪਤਨੀ ਮਿਤਾਲੀ ਨਾਲ ਰਹਿੰਦਾ ਸੀ। ਮਿਤਾਲੀ ਕੋ-ਆਪ੍ਰੇਟਿਵ ਬੈਂਕ 'ਚ ਕੰਮ ਕਰਦੀ ਹੈ। ਵਿਮਲੇਸ਼ ਸੋਨਕਰ ਅਹਿਮਦਾਬਾਦ ਇਨਕਮ ਟੈਕਸ 'ਚ ਏ.ਓ. ਦੇ ਅਹੁਦੇ 'ਤੇ ਤਾਇਨਾਤ ਸੀ। ਗੁਆਂਢੀਆਂ ਨੇ ਕਿਹਾ, "ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ 22 ਅਪ੍ਰੈਲ 2021 ਨੂੰ ਉਸ ਦੀ ਸਿਹਤ ਵਿਗੜਨ ਤੋਂ ਬਾਅਦ ਮੋਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।"
ਅੰਤਿਮ ਸੰਸਕਾਰ ਦੀ ਤਿਆਰੀ ਸਮੇਂ ਪਰਿਵਾਰ ਨੇ ਕਿਹਾ- ਸਾਹ ਵਾਪਸ ਆ ਗਿਆ
ਇਲਾਜ ਦੌਰਾਨ ਜੂਨ 2021 ਵਿੱਚ ਉਸ ਦੀ ਮੌਤ ਹੋ ਗਈ ਸੀ, ਜਿਸ ਦਾ ਮੌਤ ਦਾ ਸਰਟੀਫਿਕੇਟ ਵੀ ਉਸ ਦੇ ਪਰਿਵਾਰ ਨੂੰ ਦਿੱਤਾ ਗਿਆ। ਘਰ ਆਉਣ ਤੋਂ ਬਾਅਦ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਦੌਰਾਨ ਅਚਾਨਕ ਮ੍ਰਿਤਕ ਦੇ ਦਿਲ ਦੀ ਧੜਕਣ ਆਉਣ ਦੀ ਗੱਲ ਕਹਿ ਘਰ ਵਾਲਿਆਂ ਨੇ ਅੰਤਿਮ ਸੰਸਕਾਰ ਟਾਲ ਦਿੱਤਾ ਸੀ।
ਇਹ ਵੀ ਪੜ੍ਹੋ : ਗੋਲਡੀ ਬਰਾੜ ਤੇ ਹੈਰੀ ਚੱਠਾ ਗਰੁੱਪ ਦੇ 2 ਮੈਂਬਰ ਗ੍ਰਿਫ਼ਤਾਰ, 8 ਨਾਮਜ਼ਦ, ਜਾਣੋ ਕੀ ਹੈ ਮਾਮਲਾ
ਰੋਜ਼ਾਨਾ ਘਰ 'ਚ ਆਕਸੀਜਨ ਸਿਲੰਡਰ ਵੀ ਲਿਆਉਂਦੇ ਸਨ
ਜਦੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਕੁਝ ਗੁਆਂਢੀਆਂ ਨੇ ਕਿਹਾ ਕਿ ਉਹ ਸਿਰਫ਼ ਇਹ ਮੰਨਦੇ ਸਨ ਕਿ ਵਿਮਲੇਸ਼ ਜ਼ਿੰਦਾ ਹੈ ਅਤੇ ਕੋਮਾ 'ਚ ਹੈ। ਡੇਢ ਸਾਲ ਤੋਂ ਰੋਜ਼ਾਨਾ ਘਰ ਵਿੱਚ ਆਕਸੀਜਨ ਸਿਲੰਡਰ ਵੀ ਲਿਆਂਦੇ ਜਾਂਦੇ ਸਨ। ਇਸ ਲਈ ਉਨ੍ਹਾਂ ਨੂੰ ਉਸ ਦੀ ਮੌਤ ਦਾ ਕਦੇ ਅਹਿਸਾਸ ਨਹੀਂ ਹੋਇਆ ਤੇ ਪੁਲਸ ਨੂੰ ਸੂਚਨਾ ਦੇਣਾ ਉਚਿਤ ਨਹੀਂ ਸਮਝਿਆ।
ਮਾਸ ਹੱਡੀਆਂ 'ਚ ਹੀ ਸੁੱਕ ਗਿਆ
ਉਦੋਂ ਤੋਂ ਤਕਰੀਬਨ ਡੇਢ ਸਾਲ ਬੀਤ ਚੁੱਕਾ ਹੈ। ਘਰ ਦੇ ਅੰਦਰ ਮੰਜੇ 'ਤੇ ਲਾਸ਼ ਪਈ ਸੀ। ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਮਾਸ ਹੱਡੀਆਂ ਵਿੱਚ ਸੁੱਕ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰ ਵਿਮਲੇਸ਼ ਨੂੰ ਕਹਿ ਰਹੇ ਸਨ ਕਿ ਉਹ ਕੋਮਾ ਵਿੱਚ ਹੈ। ਜਦੋਂ ਸਿਹਤ ਵਿਭਾਗ ਦੀ ਟੀਮ ਘਰ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਲਾਸ਼ ਲਿਜਾਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਇਸ ਗੱਲ 'ਤੇ ਅੜਿਆ ਰਿਹਾ ਕਿ ਵਿਮਲੇਸ਼ ਅਜੇ ਵੀ ਜ਼ਿੰਦਾ ਹੈ। ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ। ਹੁਣ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਡੇਢ ਸਾਲ ਤੱਕ ਪਰਿਵਾਰਕ ਮੈਂਬਰ ਲਾਸ਼ ਕੋਲ ਕਿਵੇਂ ਰਹੇ? ਇਹ ਗੱਲ ਕਿਸੇ ਨੂੰ ਸਮਝ ਨਹੀਂ ਆ ਰਹੀ।
ਇਹ ਵੀ ਪੜ੍ਹੋ : ਈ-ਸਟੈਂਪ ਜ਼ਰੂਰੀ ਹੋਣ ਨਾਲ ਪੰਜਾਬ ਦੇ ਲਗਭਗ 5000 ਸਟੈਂਪ ਵੈਂਡਰ ਹੋਏ ਬੇਰੁਜ਼ਗਾਰ
ਡੀ.ਐੱਮ. ਨੂੰ ਭੇਜਿਆ ਗਿਆ ਸੀ ਪੱਤਰ
ਵਿਮਲੇਸ਼ ਡੇਢ ਸਾਲ ਤੋਂ ਨੌਕਰੀ 'ਤੇ ਨਹੀਂ ਗਿਆ ਸੀ। ਅਜਿਹੇ 'ਚ ਇਨਕਮ ਟੈਕਸ ਵਿਭਾਗ ਨੇ ਡੀ.ਐੱਮ. ਕਾਨਪੁਰ ਨੂੰ ਪੱਤਰ ਭੇਜ ਕੇ ਜਾਣਕਾਰੀ ਮੰਗੀ ਸੀ। ਇਸ 'ਤੇ ਡੀ.ਐੱਮ. ਨੇ ਸੀ.ਐੱਮ.ਓ. ਦੀ ਅਗਵਾਈ ਵਿੱਚ ਜਾਂਚ ਟੀਮ ਦਾ ਗਠਨ ਕੀਤਾ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸ਼ੁੱਕਰਵਾਰ ਨੂੰ ਟੀਮ ਵਿਮਲੇਸ਼ ਦੇ ਘਰ ਪਹੁੰਚੀ।
ਗੁਆਂਢੀਆਂ ਨੂੰ ਨਹੀਂ ਆਈ ਬਦਬੂ
ਘਰ ਦੇ ਨੇੜੇ ਹੀ ਰਹਿਣ ਵਾਲੇ ਜ਼ਹੀਰ ਨੇ ਦੱਸਿਆ ਕਿ ਇਸ ਪਰਿਵਾਰ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ। ਇਸ ਲਈ ਅਸੀਂ ਜ਼ਿਆਦਾ ਨਹੀਂ ਦੱਸ ਸਕਦੇ। ਸੁਣਨ 'ਚ ਆਇਆ ਸੀ ਕਿ ਉਹ ਕਈ ਦਿਨਾਂ ਤੋਂ ਕੋਮਾ ਵਿੱਚ ਚੱਲ ਰਹੇ ਹਨ। ਉਸ ਦੇ ਘਰੋਂ ਕਦੇ ਬਦਬੂ ਵੀ ਨਹੀਂ ਆਈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਗੈਂਗਸਟਰ ਗੋਲਡੀ ਬਰਾੜ ਨੇ ਬਦਲਿਆ ਟਿਕਾਣਾ, 10 ਯੂਟਿਊਬ ਚੈਨਲਾਂ ’ਤੇ ਕੇਂਦਰ ਦੀ ਵੱਡੀ ਕਾਰਵਾਈ, ਪੜ੍ਹੋ Top 10
NEXT STORY