ਬਾਰਾਬੰਕੀ- ਘਰੋਂ ਪਾਰਕ 'ਚ ਖੇਡਣ ਗਈਆਂ ਤਿੰਨ ਕੁੜੀਆਂ ਨੂੰ ਤੇਜ਼ ਰਫ਼ਤਾਰ ਪਿਕਅੱਪ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਕੁੜੀ ਦੀ ਮੌਤ ਹੋ ਗਈ ਜਦੋਂ ਕਿ 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਇਹ ਭਿਆਨਕ ਹਾਦਸਾ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਟਿਕੈਤਨਗਰ ਥਾਣਾ ਖੇਤਰ 'ਚ ਵਾਪਰਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਟਿਕੈਤਨਗਰ ਕਸਬੇ ਦੇ ਮੁਹੱਲਾ ਸਰਾਵਗੀ ਵਾਸੀ ਰਾਧੇ ਕਨੌਜੀਆ ਦੀ ਧੀ ਪਲਕ (8) ਆਪਣੀਆਂ 2 ਸਹੇਲੀਆਂ ਰਾਜੂ ਦੀ ਧੀ ਰਾਣੀ (8) ਅਤੇ ਧਨੀਰਾਮ ਦੀ ਧੀ ਸ਼ਿਵਾਂਸ਼ੀ (9) ਨਾਲ ਪਾਰਕ 'ਚ ਟਹਿਲਣ ਲਈ ਨਿਕਲੀ ਸੀ। ਟਿਕੈਤਨਗਰ ਦਰਿਆਬਾਦ ਮਾਰਗ ਦੇ ਕੋਤਵਾਲੀ ਦੇ ਸਾਹਮਣੇ ਬਣੀ ਪਾਰਕ 'ਚ ਖੇਡਣ ਤੋਂ ਕੁੜੀਆਂ ਘਰ ਲਈ ਨਿਕਲੀਆਂ।
ਇਹ ਵੀ ਪੜ੍ਹੋ : ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ ਜਾਰੀ
ਇਸ ਦੌਰਾਨ ਸੜਕ 'ਤੇ ਟਿਕੈਤਨਗਰ ਥਾਣੇ ਕੋਲ ਡੀਜੇ ਸਾਉਂਡ ਲੈ ਕੇ ਜਾ ਰਹੀ ਤੇਜ਼ ਰਫ਼ਤਾਰ ਪਿਕਅੱਪ ਵਾਹਨ ਨੇ ਪਲਕ ਨੂੰ ਕੁਚਲ ਦਿੱਤਾ। ਹੋਰ 2 ਕੁੜੀਆਂ ਵੀ ਲਪੇਟ 'ਚ ਆ ਕੇ ਸੜਕ 'ਤੇ ਡਿੱਗ ਕੇ ਤੜਫਣ ਲੱਗੀਆਂ। ਘਟਨਾ ਥਾਣੇ ਦੇ ਸਾਹਮਣੇ ਹੋਈ, ਇਸ ਲਈ ਪੁਲਸ ਤੁਰੰਤ ਆਪਣੇ ਵਾਹਨ 'ਤੇ ਤਿੰਨੋਂ ਕੁੜੀਆਂ ਨੂੰ ਸਿਹਤ ਕੇਂਦਰ ਲੈ ਕੇ ਪਹੁੰਚੀ। ਜਿੱਥੇ ਡਾਕਟਰਾਂ ਨੇ ਪਲਕ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ 2 ਹੋਰ ਕੁੜੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੁੜੀਆਂ ਨੂੰ ਟੱਕਰ ਮਾਰਨ ਤੋਂ ਡਰਾਈਵਰ ਪਿਕਅੱਪ ਵਾਹਨ ਛੱਡ ਕੇ ਫਰਾਰ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਰਾਤ ਆਸਮਾਨ 'ਚ ਦਿਖਾਈ ਦੇਵੇਗਾ Strawberry Moon!
NEXT STORY