ਨਵੀਂ ਦਿੱਲੀ- ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸਮਰਥਕ ਸੋਮਵਾਰ ਨੂੰ ਸੰਸਦ ਭਵਨ ਦੇ ਕਰੀਬ ਪਹੁੰਚ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸੰਸਦ 'ਚ ਵੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸੰਸਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੇਨ ਗੇਟ ਬੰਦ ਕੀਤਾ ਗਿਆ ਹੈ। ਪੁਲਸ ਅਤੇ ਸੁਰੱਖਿਆ ਫ਼ੋਰਸਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਦੌੜਾਉਣ ਲਈ ਹੰਝੂ ਗੈਸ ਦੇ ਗੋਲੇ ਦਾਗ਼ੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਉੱਚ ਸੁਰੱਖਿਆ ਵਾਲੇ ਖੇਤਰ 'ਚ ਤਣਾਅ ਵਧਣ ਦਰਮਿਆਨ ਹੋਈ।
ਚੌਕਸੀ ਵਜੋਂ ਜਨਪਦ, ਪਟੇਲ ਚੌਕ, ਰਾਜੀਵ ਚੌਕ, ਕੇਂਦਰੀ ਸਕੱਤਰੇਤ ਅਤੇ ਸੇਵਾ ਤੀਰਥ ਮੈਟਰੋ ਸਟੇਸ਼ਨਾਂ 'ਚ ਪ੍ਰਵੇਸ਼ 'ਤੇ ਰੋਕ ਲਗਾਏ ਜਾਣ ਅਤੇ ਗੇਟ ਬੰਦ ਕੀਤੇ ਜਾਣ ਕਾਰਨ ਕਈ ਯਾਤਰੀ ਮੈਟਰੋ ਸਟੇਸ਼ਨਾਂ ਦੇ ਅੰਦਰ ਹੀ ਫਸੇ ਰਹੇ। ਸੁਰੱਖਿਆ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਰੋਕਣ ਲਈ ਮੱਧ ਦਿੱਲੀ 'ਚ ਭਾਰੀ ਗਿਣਤੀ 'ਚ ਪੁਲਸ ਅਤੇ ਨੀਮ ਫੌਜੀ ਫੋਰਸ ਤਾਇਨਾਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
CP ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੇ ਨੌਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਚੁਕਾਈ ਸਹੁੰ
NEXT STORY