ਨਵੀਂ ਦਿੱਲੀ (ਭਾਸ਼ਾ) - ਰਾਜ ਸਭਾ ਦੇ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨਨ ਨੇ ਸ਼ੁੱਕਰਵਾਰ ਕਿਹਾ ਕਿ ਜਦੋਂ 13 ਦਸੰਬਰ, 2001 ਨੂੰ ਸੰਸਦ ’ਤੇ ਹਮਲਾ ਹੋਇਆ ਸੀ ਤਾਂ ਉਹ ਉਦੋਂ ਲੋਕ ਸਭਾ ਦੇ ਮੈਂਬਰ ਸਨ। ਉਨ੍ਹਾਂ ਸੰਸਦ ਭਵਨ ਦੀ ਪਹਿਲੀ ਮੰਜ਼ਿਲ ਤੋਂ ਅੱਤਵਾਦੀਆਂ ਨੂੰ ਭੱਜਦੇ ਵੇਖਿਆ ਸੀ। ਉਪਰਲੇ ਹਾਊਸ ਦੇ ਸੈਸ਼ਨ ਦੀ ਸ਼ੁਰੂਆਤ ਸਮੇਂ ਸੰਸਦ ’ਤੇ ਹੋਏ ਹਮਲੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸ਼ਨੀਵਾਰ 13 ਦਸੰਬਰ ਨੂੰ ਸੰਸਦ ਭਵਨ ’ਤੇ ਹੋਏ ਦੁਖਦਾਈ ਅੱਤਵਾਦੀ ਹਮਲੇ ਦੀ 24ਵੀਂ ਵਰ੍ਹੇਗੰਢ ਹੈ।
ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
ਉਸ ਮੰਦਭਾਗੇ ਦਿਨ ਜਦੋਂ ਅੱਤਵਾਦੀਆਂ ਨੇ ਸਾਡੇ ਲੋਕਰਾਜ ਦੀ ਪ੍ਰਤੀਕ ਭਾਰਤੀ ਸੰਸਦ ਨੂੰ ਕਮਜ਼ੋਰ ਕਰਨ ਲਈ ਇਸ ਦੀ ਨੀਂਹ ਨੂੰ ਨਿਸ਼ਾਨਾ ਬਣਾਇਆ ਤਾਂ ਇਹ ਸਾਡੇ ਬਹਾਦਰ ਸੁਰੱਖਿਆ ਮੁਲਾਜ਼ਮ ਸਨ ਜਿਨ੍ਹਾਂ ਆਪਣੀ ਬੇਮਿਸਾਲ ਹਿੰਮਤ ਤੇ ਤੁਰੰਤ ਕਾਰਵਾਈ ਨਾਲ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਲੋਕ ਸਭਾ ਦਾ ਮੈਂਬਰ ਹੋਣ ਦੇ ਨਾਤੇ ਮੈਂ ਉਸ ਦੁਖਦਾਈ ਸਮੇਂ ਨੂੰ ਵੇਖਿਆ। ਦੇਸ਼ ਨੇ ਇਸ ਹਮਲੇ ਦੌਰਾਨ ਬਹੁਤ ਸਾਰੇ ਬਹਾਦਰ ਜਵਾਨਾਂ ਨੂੰ ਗੁਆ ਦਿੱਤਾ। ਆਓ, ਅਸੀਂ ਉਨ੍ਹਾਂ ਜਵਾਨਾਂ ਦੀਆਂ ਰੂਹਾਂ ਨੂੰ ਯਾਦ ਕਰੀਏ ਤੇ ਸ਼ਰਧਾਂਜਲੀ ਦੇਈਏ ਜਿਨ੍ਹਾਂ ਨੇ ਸਰਵਉੱਚ ਕੁਰਬਾਨੀ ਦਿੱਤੀ। ਫਰਜ਼ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਤੇ ਬਿਨਾਂ ਸਵਾਰਥ ਦੇ ਬਹਾਦਰੀ ਇੱਥੇ ਮੌਜੂਦ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਹ ਸਾਡਾ ਪਵਿੱਤਰ ਫਰਜ਼ ਹੈ ਕਿ ਅਸੀਂ ਉਨ੍ਹਾਂ ਲੋਕਰਾਜੀ ਆਦਰਸ਼ਾਂ ਨੂੰ ਅੱਗੇ ਵਧਾਏ ਜਿਨ੍ਹਾਂ ਲਈ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ, ਭੁੱਲ ਕੇ ਨਾ ਕਰੋ ਇਹ ਗਲਤੀਆਂ
ਨਵੇਂ ਸਾਲ 'ਚ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਦੀ ਹੋਵੇਗੀ 'ਚਾਂਦੀ' ! ਦੂਰ ਹੋਣਗੀਆਂ ਸਾਰੀਆਂ ਤੰਗੀਆਂ, ਪੈਸੇ ਦੀ ਨਹੀਂ ਆਏਗੀ ਕਮੀ
NEXT STORY