ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸੰਸਦ ਦੇ ਨਵੇਂ ਭਵਨ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਐਤਵਾਨ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਸੰਸਦ ਭਵਨ ਦੇ ਉਦਘਾਟਨ ਨੂੰ ਤਾਜਪੋਸ਼ੀ ਸਮਝ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ ਸੰਸਦ ਲੋਕਾਂ ਦੀ ਆਵਾਜ਼ ਹੈ! ਪ੍ਰਧਾਨ ਮੰਤਰੀ ਸੰਸਦ ਭਵਨ ਦੇ ਉਦਘਾਟਨ ਨੂੰ ਤਾਜਪੋਸ਼ੀ ਸਮਝ ਰਹੇ ਹਨ।
ਇਹ ਵੀ ਪੜ੍ਹੋ- PM ਮੋਦੀ ਦੀ ਅਪੀਲ 'ਤੇ ਅੱਗੇ ਆਏ ਇਹ ਅਦਾਕਾਰ, ਨਵੇਂ ਸੰਸਦ ਭਵਨ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼
ਇਹ ਵੀ ਪੜ੍ਹੋ- ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਸ਼ਨੀਵਾਰ-ਐਤਵਾਰ ਨੂੰ 1 ਘੰਟਾ ਵਾਧੂ ਮਿਲੇਗੀ ਇਹ ਸਹੂਲਤ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਇਤਿਹਾਸਕ ਰਾਜਦੰਡ 'ਸੇਂਗੋਲ' ਨੂੰ ਲੋਕ ਸਭਾ ਪ੍ਰਧਾਨ ਦੇ ਆਸਨ ਦੇ ਨੇੜੇ ਸਥਾਪਿਤ ਕੀਤਾ। ਰਵਾਇਤੀ ਪਹਿਰਾਵੇ ਵਿੱਚ ਸਜੇ ਪ੍ਰਧਾਨ ਮੰਤਰੀ ਮੋਦੀ ਗੇਟ ਨੰਬਰ-1 ਤੋਂ ਸੰਸਦ ਭਵਨ ਕੰਪਲੈਕਸ ਵਿੱਚ ਦਾਖ਼ਲ ਹੋਏ। ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸਤੋਂ ਬਾਅਦ ਮੋਦੀ ਅਤੇ ਬਿਰਲਾ ਨੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਦਿੱਲੀ ਦੇ ਜੰਤਰ-ਮੰਤਰ 'ਤੇ ਹੰਗਾਮਾ; ਸੰਸਦ ਭਵਨ ਵੱਲ ਜਾ ਰਹੇ ਪਹਿਲਵਾਨਾਂ ਤੇ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ
NEXT STORY