ਨਵੀਂ ਦਿੱਲੀ- ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮ ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਦੇ ਨਾਂ ਉੱਤੇ ਬਣਾਏ ਗਏ 6 ਵ੍ਹਟਸਐਪ ਗਰੁੱਪਾਂ ਦਾ ਹਿੱਸਾ ਸਨ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜਾਂਚ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਇਨ੍ਹਾਂ ਵ੍ਹਟਸਐਪ ਗਰੁੱਪਾਂ ਦੇ ਹੋਰ ਮੈਂਬਰ ਆਜ਼ਾਦੀ ਘੁਲਾਟੀਆਂ ਦੇ ਵਿਚਾਰਾਂ ’ਤੇ ਬਾਕਾਇਦਾ ਚਰਚਾ ਕਰਦੇ ਸਨ ਅਤੇ ਸਬੰਧਤ ਵੀਡੀਓ ਕਲਿੱਪ ਵੀ ਸਾਂਝੇ ਕਰਦੇ ਸਨ। ਮੁਲਜ਼ਮਾਂ ਦੀਆਂ ਸੋਸ਼ਲ ਮੀਡੀਆ ਪ੍ਰੋਫਾਈਲਾਂ- ਇੰਸਟਾਗ੍ਰਾਮ ਅਤੇ ਫੇਸਬੁੱਕ ਪੋਸਟਾਂ ਤੋਂ ਪਤਾ ਲੱਗਿਆ ਹੈ ਕਿ ਉਹ ਕ੍ਰਾਂਤੀਕਾਰੀ ਨੇਤਾਵਾਂ ਤੋਂ ਬਹੁਤ ਪ੍ਰੇਰਿਤ ਸਨ ਅਤੇ ਇਸ ਲਈ ਉਨ੍ਹਾਂ ਨੇ ਸੰਸਦ ਵਿਚ ਭਗਤ ਸਿੰਘ ਦੀ ਕਾਰਵਾਈ ਨੂੰ ਦੁਹਰਾਉਣ ਦਾ ਫੈਸਲਾ ਕੀਤਾ। ਪੁਲਸ ਨੇ ਮੇਟਾ ਤੋਂ ਇਨ੍ਹਾਂ ਵਟਸਐਪ ਗਰੁੱਪਾਂ ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਚੈਟਾਂ ਦੇ ਵੇਰਵੇ ਵੀ ਮੰਗੇ ਹਨ।
ਇਹ ਵੀ ਪੜ੍ਹੋ- ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲਾ; ਪੁਲਸ ਹਿਰਾਸਤ 'ਚ ਲਏ ਗਏ ਦੋਸ਼ੀਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਸੂਤਰਾਂ ਮੁਤਾਬਕ ਮੁਲਜ਼ਮ ਸੁਰੱਖਿਆ ਉਲੰਘਣਾ ਦੀ ਯੋਜਨਾ ਬਣਾਉਣ ਲਈ ਸਿਗਨਲ ਐਪ ’ਤੇ ਗੱਲ ਵੀ ਕਰਦੇ ਸਨ ਅਤੇ ਪਿਛਲੇ ਸਾਲ ਕਰਨਾਟਕ ਦੇ ਮੈਸੂਰ ’ਚ ਮਿਲੇ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਮੈਸੂਰ ਦੇ ਰਹਿਣ ਵਾਲੇ ਮਨੋਰੰਜਨ ਨੇ ਪੰਜਾਂ ਦੇ ਯਾਤਰਾ ਖਰਚੇ ਚੁੱਕੇ ਸਨ। ਪੁਲਸ ਚਾਰ ਮੁਲਜ਼ਮਾਂ ਦੇ ਨਕਲੀ ਸਿਮ ਕਾਰਡ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਦੇ ਮੋਬਾਈਲ ਫ਼ੋਨ ਰਾਜਸਥਾਨ ਦੇ ਲਲਿਤ ਝਾਅ ਅਤੇ ਮਹੇਸ਼ ਕੁਮਾਵਤ ਨੇ ਕਥਿਤ ਤੌਰ ’ਤੇ ਨਸ਼ਟ ਕਰ ਦਿੱਤੇ ਸਨ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ
ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਲੋਕ ਸਭਾ ’ਚ 13 ਦਸੰਬਰ ਨੂੰ 2 ਵਿਅਕਤੀ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ. ਨੇ ਸਿਫ਼ਰ ਕਾਲ ਦੌਰਾਨ ਦਰਸ਼ਕ ਗੈਲਰੀ ਤੋਂ ਸਦਨ ਦੇ ਚੈਂਬਰ ਵਿਚ ਛਾਲ ਮਾਰ ਦਿੱਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਡੱਬੇ ਵਿਚੋਂ ਪੀਲਾ ਧੂੰਆਂ ਛੱਡਿਆ ਅਤੇ ਨਾਅਰੇਬਾਜ਼ੀ ਕੀਤੀ। ਦੋਵਾਂ ਨੂੰ ਬਾਅਦ ਵਿਚ ਕੁਝ ਸੰਸਦ ਮੈਂਬਰਾਂ ਨੇ ਫੜ ਲਿਆ। ਉੱਥੇ ਹੀ ਸੰਸਦ ਦੇ ਬਾਹਰ ਦੋ ਹੋਰ ਲੋਕਾਂ ਨੇ ਕਲਰ ਸਮੋਗ ਛੱਡਿਆ। ਦੋਹਾਂ ਮੁਲਜ਼ਮਾਂ ਦੇ ਸਾਥੀ ਸੰਸਦ ਭਵਨ ਦੇ ਬਾਹਰ 'ਤਾਨਾਸ਼ਾਹੀ ਨਹੀਂ ਚੱਲੇਗੀ' ਦੇ ਨਾਅਰੇ ਲਾਉਂਦੇ ਰਹੇ। ਮੁਲਜ਼ਮਾਂ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਮਕਸਦ ਮਣੀਪੁਰ ਹਿੰਸਾ, ਬੇਰੁਜ਼ਗਾਰੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣਾ ਸੀ। ਇਸ ਮਾਮਲੇ ਵਿਚ ਹੁਣ ਤੱਕ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੇ ਨਾਂ ਸਾਗਰ ਸ਼ਰਮਾ, ਮਨੋਰੰਜਨ ਡੀ, ਅਮੋਲ ਸ਼ਿੰਦੇ, ਨੀਲਮ, ਲਲਿਤ ਝਾਅ ਅਤੇ ਮਹੇਸ਼ ਕੁਮਾਵਤ ਹਨ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ 6ਵਾਂ ਦੋਸ਼ੀ ਮਹੇਸ਼ ਗ੍ਰਿਫ਼ਤਾਰ, 7 ਦਿਨ ਦੀ ਪੁਲਸ ਹਿਰਾਸਤ 'ਚ ਭੇਜਿਆ ਗਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ਿਲਮ 'Special 26' ਦੀ ਤਰਜ਼ 'ਤੇ ਫ਼ਰਜ਼ੀ ਮੁਲਾਜ਼ਮ ਬਣ ਕੇ ਕਰਦੇ ਸੀ ਛਾਪੇਮਾਰੀ, 2 ਆਏ ਪੁਲਸ ਦੇ ਅੜਿੱਕੇ
NEXT STORY