ਨਵੀਂ ਦਿੱਲੀ- ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਸੋਮਵਾਰ ਨੂੰ ਪਹਿਲਾ ਦਿਨ ਹੈ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,''ਸਰਦ ਰੁੱਤ ਸੈਸ਼ਨ ਦਾ ਮਾਹੌਲ ਸ਼ਾਂਤ ਰਹੇ। ਇਹੀ ਉਮੀਦ ਕਰਦਾ ਹਾਂ। ਬਦਕਿਸਮਤੀ ਨਾਲ ਮੁੱਠੀ ਭਰ ਲੋਕ ਰਾਜਨੀਤਕ ਸਵਾਰਥ ਲਈ ਸੰਸਦ ਨੂੰ ਹੁੜਦੰਗਬਾਜ਼ੀ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਲੋਕਾਂ ਨੇ ਜਿਨ੍ਹਾਂ ਨੂੰ 80-90 ਵਾਰ ਨਕਾਰ ਦਿੱਤਾ, ਉਹ ਸੰਸਦ 'ਚ ਚਰਚਾ ਨਹੀਂ ਹੋਣ ਦਿੰਦੇ, ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਸਮਝਦੇ ਹਨ। ਜਨਤਾ ਉਨ੍ਹਾਂ ਨੂੰ ਦੇਖਦੀ ਹੈ, ਫਿਰ ਸਜ਼ਾ ਦਿੰਦੀ ਹੈ।'' 26 ਦਿਨ ਤੱਕ ਚੱਲਣ ਵਾਲੇ ਇਸ ਸੈਸ਼ਨ 'ਚ ਵਿਰੋਧੀ ਧਿਰ ਮਣੀਪੁਰ ਅਤੇ ਅਡਾਨੀ ਮੁੱਦੇ 'ਤੇ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕਰੇਗਾ।
ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ,''ਉਨ੍ਹਾਂ ਦੀ ਪਾਰਟੀ ਨੇ ਮਣੀਪੁਰ ਹਿੰਸਾ, ਪ੍ਰਦੂਸ਼ਣ, ਰੇਲ ਹਾਦਸਿਆਂ 'ਤੇ ਵੀ ਸੰਸਦ 'ਚ ਚਰਚਾ ਦਾ ਪ੍ਰਸਤਾਵ ਰੱਖਿਆ ਹੈ।'' ਹਾਲਾਂਕਿ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ,''ਚਰਚਾ ਦੇ ਮੁੱਦਿਆਂ 'ਤੇ ਕਾਰਜ ਮੰਤਰਨਾ ਕਮੇਟੀ ਫ਼ੈਸਲਾ ਕਰੇਗੀ। ਵਿਰੋਧੀ ਧਿਰ ਸਦਨ ਦੀ ਕਾਰਵਾਈ ਸਹੀ ਤਰ੍ਹਾਂ ਨਾਲ ਚੱਲਣ ਦੇਵੇ। ਇਹ ਸੈਸ਼ਨ 20 ਦਸੰਬਰ ਤੱਕ ਚੱਲੇਗਾ। ਇਸ ਦੌਰਾਨ 19 ਬੈਠਕਾਂ ਹੋਣਗੀਆਂ। ਸਰਕਾਰ ਨੇ ਸੰਸਦ ਤੋਂ ਮਨਜ਼ੂਰੀ ਲਈ ਵਕਫ਼ ਸੋਧ ਬਿੱਲ ਸਮੇਤ 16 ਬਿੱਲਾਂ ਦੀ ਸੂਚੀ ਤਿਆਰ ਕੀਤੀ ਹੈ। ਲੋਕਸਭਾ ਬੁਲੇਟਿਨ ਅਨੁਸਾਰ ਲੋਕ ਸਭਆ 'ਚ 8 ਅਤੇ ਰਾਜ ਸਭਾ 'ਚ 2 ਬਿੱਲ ਪੈਂਡਿੰਗ ਹਨ। ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕੇਰਲ ਅਤੇ ਨਾਂਦੇੜ ਸੀਟ ਤੋਂ ਜ਼ਿਮਨੀ ਚੋਣ ਜਿੱਤ ਕੇ ਆਏ 2 ਸੰਸਦ ਮੈਂਬਰਾਂ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਸਹੁੰ ਚੁਕਾਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
NEXT STORY