ਸੀਹੋਰ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਅਹਿਮਦਾਬਾਦ ਤੋਂ ਭੋਪਾਲ ਜਾ ਰਹੀ ਇੱਕ ਸਲੀਪਰ ਕੋਚ ਬੱਸ ਭੋਪਾਲ-ਇੰਦੌਰ ਹਾਈਵੇਅ 'ਤੇ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਇੱਕ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਪੁਲਸ ਅਨੁਸਾਰ, ਇਹ ਹਾਦਸਾ ਸਵੇਰੇ ਕਰੀਬ ਸਵਾ ਅੱਠ ਵਜੇ ਆਸ਼ਟਾ ਥਾਣਾ ਖੇਤਰ ਦੇ ਬੇੜਾਖੇੜੀ ਜੋੜ ਨੇੜੇ ਵਾਪਰਿਆ। ਸੜਕ 'ਤੇ ਅਚਾਨਕ ਆਏ ਇੱਕ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਡਰਾਈਵਰ ਬੱਸ ਤੋਂ ਕੰਟਰੋਲ ਖੋਹ ਬੈਠਾ, ਜਿਸ ਕਾਰਨ ਬੱਸ ਸੜਕ ਤੋਂ ਹੇਠਾਂ ਉਤਰ ਕੇ ਪਲਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ 20 ਤੋਂ 25 ਯਾਤਰੀ ਸਵਾਰ ਸਨ। ਰਾਹਤ ਦੀ ਗੱਲ ਇਹ ਰਹੀ ਕਿ ਬਾਕੀ ਸਾਰੇ ਯਾਤਰੀ ਸੁਰੱਖਿਅਤ ਹਨ। ਹਾਦਸੇ ਵਿੱਚ ਛੱਤੀਸਗੜ੍ਹ ਦੇ ਕਾਂਕੇਰ ਦਾ ਰਹਿਣ ਵਾਲਾ ਹਰੀਸ਼ਚੰਦਰ ਪਟੇਲ (27) ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਅਮਲਾਹਾ ਚੌਕੀ ਅਤੇ ਆਸ਼ਟਾ ਥਾਣਾ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ। ਜ਼ਖਮੀ ਯਾਤਰੀ ਨੂੰ ਅਮਲਾਹਾ ਟੋਲ ਦੀ ਐਂਬੂਲੈਂਸ ਰਾਹੀਂ ਇਲਾਜ ਲਈ ਅਪੋਲੋ ਹਸਪਤਾਲ, ਆਸ਼ਟਾ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਸ ਵੱਲੋਂ ਫਿਲਹਾਲ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਲੂਚਿਸਤਾਨ ਮੁੱਦੇ 'ਤੇ ਭਾਰਤ ਦਾ ਪਾਕਿ ਨੂੰ ਦੋ-ਟੂਕ ਜਵਾਬ, ਕਿਹਾ- ਅੰਦਰੂਨੀ ਨਾਕਾਮੀਆਂ ਤੋਂ ਧਿਆਨ ਭਟਕਾਉਣ ਦੀ ਚਾਲ
NEXT STORY