ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਮੈਟਰੋ ਸੇਵਾਵਾਂ ਸਰਕਾਰ ਵਲੋਂ ਜਾਰੀ 'ਅਨਲੌਕ 2' ਦਿਸ਼ਾ-ਨਿਰਦੇਸ਼ ਦੇ ਮੱਦੇਨਜ਼ਰ ਅਗਲੀ ਸੂਚਨਾ ਤੱਕ ਯਾਤਰੀਆਂ ਲਈ ਬੰਦ ਰਹਿਣਗੀਆਂ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਮੈਟਰੋ 22 ਮਾਰਚ ਤੋਂ ਹੀ ਬੰਦ ਹਨ, ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ 'ਜਨਤਾ ਕਰਫਿਊ' ਦਾ ਆਯੋਜਨ ਕੀਤਾ ਗਿਆ ਸੀ। ਉਸ ਤੋਂ ਬਾਅਦ ਪੂਰੇ ਦੇਸ਼ 'ਚ ਤਾਲਾਬੰਦੀ ਲਾਗੂ ਕੀਤੀ ਗਈ, ਜੋ 25 ਮਾਰਚ ਤੋਂ ਪ੍ਰਭਾਵੀ ਹੋਇਆ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਦਿੱਲੀ ਮੈਟਰੋ ਦੀਆਂ ਸੇਵਾਵਾਂ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਅਗਲੀ ਸੂਚਨਾ ਤੱਕ ਯਾਤਰੀਆਂ ਲਈ ਬੰਦ ਰਹਿਣਗੀਆਂ।'' ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੇ ਇਹ ਐਲਾਨ ਕਰਨ ਲਈ ਟਵੀਟ ਵੀ ਕੀਤਾ। ਆਮ ਦਿਨਾਂ 'ਚ ਰੋਜ਼ਾਨਾ ਔਸਤਨ 26 ਲੱਖ ਤੋਂ ਵੱਧ ਲੋਕ ਮੈਟਰੋ ਰੇਲ 'ਚ ਯਾਤਰਾ ਕਰਦੇ ਹਨ। ਗ੍ਰਹਿ ਮੰਤਰਾਲੇ ਨੇ ਸੋਮਵਾਰ ਦੀ ਰਾਤ 'ਅਨੌਲਕ 2' ਦੇ ਸੰਬੰਧ 'ਚ ਪੂਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜੋ ਇਕ ਜੁਲਾਈ ਤੋਂ ਲਾਗੂ ਹੋਣਗੇ।
ਤਾਮਿਲਨਾਡੂ ਦੇ ਸਿੱਖਿਆ ਮੰਤਰੀ ਕੋਰੋਨਾ ਪਾਜ਼ੇਟਿਵ
NEXT STORY