ਰੁਦਰਪ੍ਰਯਾਗ— ਕੇਦਾਰਨਾਥ ਆਫਤ ਦੇ ਬਾਅਦ ਇਸ ਸਾਲ ਯਾਤਰੀਆਂ ਦੀ ਸੰਖਿਆ 'ਚ ਬਹੁਤ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਾਰ 4 ਲੱਖ 71 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ, ਜਿਨ੍ਹਾਂ 'ਚ ਲਗਭਗ 700 ਵਿਦੇਸ਼ੀ ਯਾਤਰੀ ਵੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਸਾਲ 2013 'ਚ ਕੇਦਾਰਨਾਥ ਆਫਤ ਦੇ ਬਾਅਦ ਯਾਤਰੀਆਂ ਦੀ ਸੰਖਿਆ ਕੋਈ ਖਾਸ ਨਹੀਂ ਰਹੀ ਸੀ। ਆਫਤ ਦੇ ਬਾਅਦ ਸਾਲ 2014 'ਚ 40 ਹਜ਼ਾਰ 832 ਯਾਤਰੀ ਕੇਦਾਰਨਾਥ ਧਾਮ ਪੁੱਜੇ ਸਨ ਜਦਕਿ ਸਾਲ 2015 'ਚ ਯਾਤਰੀਆਂ ਦੀ ਇਹ ਸੰਖਿਆ ਵਧ ਕੇ 1 ਲੱਖ 430 ਪੁੱਜੀ ਸੀ। ਸਾਲ 2016 'ਚ ਯਾਤਰੀਆਂ ਦੀ ਸੰਖਿਆ 3 ਲੱਖ ਤੋਂ ਜ਼ਿਆਦਾ ਪੁੱਜ ਗਈ।
ਕੇਦਾਰਨਾਥ ਦੇ ਕਪਾਟ ਖੁਲ੍ਹਣ 'ਤੇ ਪਹਿਲੇ ਦਿਨ 9 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ ਬਾਬਾ ਕੇਦਾਰ ਦੇ ਦਰਸ਼ਨ ਕੀਤੇ। ਯਾਤਰੀਆਂ ਦੀ ਸੰਖਿਆ 'ਚ ਬਹੁਤ ਵਾਧਾ ਹੋਇਆ ਹੈ। ਯਾਤਰਾ ਠੀਕ ਚੱਲਣ ਨਾਲ ਵਪਾਰੀਆਂ ਦੇ ਚਿਹਰੇ ਵੀ ਖਿਲ ਗਏ ਹਨ।
ਬਦਰੀ-ਕੇਦਾਰ ਮੰਦਰ ਕਮੇਟੀ ਦੇ ਕਾਰਜ ਅਧਿਕਾਰੀ ਅਨਿਲ ਸ਼ਰਮਾ ਨੇ ਦੱਸਿਆ ਕਿ ਆਫਤ ਦੇ ਬਾਅਦ ਇਸ ਸਾਲ ਯਾਤਰੀਆਂ ਦੀ ਸੰਖਿਆ 'ਚ ਬਹੁਤ ਵਾਧਾ ਹੋਇਆ ਹੈ। ਆਉਣ ਵਾਲੇ ਸਮੇਂ 'ਚ ਵੀ ਯਾਤਰੀਆਂ ਦੀ ਸੰਖਿਆ 'ਚ ਵਾਧਾ ਹੋਣ ਦੀ ਕੋਸ਼ਿਸ਼ ਜਾਰੀ ਹੈ।
ਬਿਹਾਰ 'ਚ ਹੁਣ ਹੋਵੇਗਾ 8 ਵਚਨਾਂ ਵਾਲਾ ਵਿਆਹ, ਜਾਣੋ ਇਸ ਦੇ ਪਿੱਛੇ ਦੀ ਕਹਾਣੀ
NEXT STORY