ਨਵੀਂ ਦਿੱਲੀ (ਭਾਸ਼ਾ) - ਹਵਾਬਾਜ਼ੀ ਸੁਰੱਖਿਆ ਨਿਗਰਾਨ BCAS ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿਚ ਜੇਕਰ ਫਲਾਈਟ ਵਿਚ ਸਵਾਰ ਹੋਣ ਤੋਂ ਬਾਅਦ ਉਡਾਣ ਦੇ ਰਵਾਨਗੀ ਵਿਚ ਲੰਮੀ ਦੇਰੀ ਹੁੰਦੀ ਹੈ ਤਾਂ ਯਾਤਰੀਆਂ ਨੂੰ ਹਵਾਈ ਅੱਡੇ ਦੇ ਰਵਾਨਗੀ ਗੇਟਾਂ ਰਾਹੀਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਹੈ। ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਦਾ ਤਾਜ਼ਾ ਨਿਰਦੇਸ਼ ਹਵਾਈ ਅੱਡਿਆਂ 'ਤੇ ਵਧਦੀ ਭੀੜ ਅਤੇ ਫਲਾਈਟਾਂ 'ਚ ਦੇਰੀ ਦੇ ਵਧਦੇ ਮਾਮਲਿਆਂ ਦੇ ਪਿਛੋਕੜ 'ਚ ਆਇਆ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਕਈ ਵਾਰ ਯਾਤਰੀ ਜਹਾਜ਼ ਵਿੱਚ ਚੜ੍ਹਨ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਫਸ ਜਾਂਦੇ ਹਨ। ਬੀਸੀਏਐੱਸ ਦੇ ਡਾਇਰੈਕਟਰ ਜਨਰਲ ਜ਼ੁਲਫੀਕਾਰ ਹਸਨ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨ ਕੰਪਨੀਆਂ ਅਤੇ ਏਅਰਪੋਰਟ ਆਪਰੇਟਰਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ 30 ਮਾਰਚ ਨੂੰ ਜਾਰੀ ਕੀਤੇ ਗਏ ਸਨ ਅਤੇ ਹੁਣ ਲਾਗੂ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਯਾਤਰੀਆਂ ਨੂੰ 'ਘੱਟ ਪਰੇਸ਼ਾਨੀ' ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨਗੇ ਅਤੇ ਉਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਬੈਠਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ
ਉਡਾਣ ਵਿੱਚ ਲੰਮੀ ਦੇਰੀ ਹੋਣ ਅਤੇ ਹੋਰ ਐਮਰਜੈਂਸੀ ਦੇ ਮਾਮਲੇ ਵਿੱਚ ਯਾਤਰੀਆਂ ਨੂੰ ਸਬੰਧਤ ਹਵਾਈ ਅੱਡਿਆਂ ਦੇ ਰਵਾਨਗੀ ਗੇਟਾਂ ਰਾਹੀਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਯਾਤਰੀਆਂ ਨੂੰ ਉਤਾਰਨ ਦਾ ਫ਼ੈਸਲਾ ਸਬੰਧਤ ਏਅਰਲਾਈਨਾਂ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਲਿਆ ਜਾਵੇਗਾ। ਹਸਨ ਨੇ ਬੀਸੀਏਐੱਸ ਦੇ 38ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ, ‘‘ਏਅਰਪੋਰਟ ਸੰਚਾਲਕਾਂ ਨੂੰ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਸੁਰੱਖਿਆ ਜਾਂਚਾਂ ਸਮੇਤ ਬੁਨਿਆਦੀ ਢਾਂਚੇ ਦੇ ਪ੍ਰਬੰਧ ਕਰਨੇ ਪੈਣਗੇ।’’
ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ
ਇਸ ਤੋਂ ਪਹਿਲਾਂ ਹਸਨ ਨੇ ਸਮਾਗਮ ਵਿੱਚ ਕਿਹਾ ਕਿ ਹਵਾਈ ਅੱਡਿਆਂ 'ਤੇ ਭੀੜ-ਭੜੱਕਾ 'ਅਣਇੱਛਤ' ਹੈ ਅਤੇ BCAS ਨੇ ਇਸ ਮੁੱਦੇ ਨਾਲ ਨਜਿੱਠਣ ਲਈ ਲੋੜੀਂਦੇ ਮਾਪਦੰਡ ਅਤੇ ਸਾਧਨ ਵਿਕਸਿਤ ਕੀਤੇ ਹਨ। ਇਸ ਸਿਲਸਿਲੇ 'ਚ ਹਵਾਈ ਅੱਡਿਆਂ 'ਤੇ ਸਮਾਰਟ ਸੁਰੱਖਿਆ ਲੇਨ ਵੀ ਸਥਾਪਿਤ ਕੀਤੀ ਜਾਵੇਗੀ। ਦੇਸ਼ ਵਿੱਚ ਘਰੇਲੂ ਹਵਾਈ ਆਵਾਜਾਈ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਹਰ ਰੋਜ਼ ਲਗਭਗ 3,500 ਉਡਾਣਾਂ ਚਲਾਈਆਂ ਜਾਂਦੀਆਂ ਹਨ। ਵਧਦੇ ਹਵਾਈ ਆਵਾਜਾਈ ਦੇ ਵਿਚਕਾਰ ਹਵਾਈ ਅੱਡਿਆਂ 'ਤੇ ਭੀੜ-ਭੜੱਕੇ ਨਾਲ ਨਜਿੱਠਣ ਲਈ BCAS ਅਤੇ ਹੋਰ ਅਥਾਰਟੀਆਂ ਨੇ ਕਈ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਬਾਜ਼ਾਰ ’ਚ ਵਿਕ ਰਿਹੈ ਚੀਨ ਦਾ ਨਕਲੀ ਲਸਣ, ਇਨ੍ਹਾਂ ਸੂਬਿਆਂ 'ਚ ਸਭ ਤੋਂ ਵੱਧ ਖ਼ਤਰਾ
NEXT STORY