ਕੋਲਕਾਤਾ– ਇੱਥੋਂ ਦੇ ਮਲਿਕ ਬਾਜ਼ਾਰ ’ਚ ਇਕ ਨਿੱਜੀ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਇਕ ਮਰੀਜ਼ ਗੰਭੀਰ ਜ਼ਖ਼ਮੀ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਸੁਜੀਤ ਅਧਿਕਾਰੀ ਨਾਂ ਦੇ ਮਰੀਜ਼ ਦਾ ਇੰਸਟੀਚਿਊਟ ਆਫ ਨਿਊਰੋਸਾਇੰਸ ’ਚ ਇਲਾਜ ਚੱਲ ਰਿਹਾ ਸੀ। ਉਹ ਆਪਣੇ ਵਾਰਡ ਤੋਂ ਨਿਕਲ ਕੇ 7ਵੀਂ ਮੰਜ਼ਿਲ ਦੀ ‘ਕੋਰਨਿਸ’ ਦੇ ਬਨੇਰੇ ’ਤੇ 2 ਘੰਟੇ ਤੋਂ ਵੱਧ ਸਮਾਂ ਬੈਠਾ ਰਿਹਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਰਾਤ ਕਰੀਬ 1.10 ਵਜੇ ਦੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਡਿਜ਼ਾਸਟਰ ਮੈਨੇਜਮੈਂਟ ਕਰਮਚਾਰੀਆਂ ਨੂੰ ਜ਼ਮੀਨ ’ਤੇ ਜਾਲ ਵਿਛਾਉਂਦੇ ਹੋਏ ਦੇਖ ਕੇ ਮਰੀਜ਼ ‘ਕੋਰਨਿਸ’ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਹੱਥ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਜਿਸ ਕਾਰਨ ਉਹ ‘ਗੰਭੀਰ ਜ਼ਖਮੀ’ ਹੋ ਗਿਆ, ਉਸ ਦੀ ਖੋਪੜੀ, ਪਸਲੀਆਂ ਅਤੇ ਖੱਬੀ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ ਹਨ।
ਰਾਜੇਸ਼, ਦੁਰਗੇਸ਼ ਜਾਂ ਪ੍ਰੇਮ ਲਤਾ? ਕੌਣ ਬਣੇਗਾ ਰਾਜਿੰਦਰ ਨਗਰ ਦਾ ਵਿਧਾਇਕ, ਵੋਟਾਂ ਦੀ ਗਿਣਤੀ ਜਾਰੀ
NEXT STORY