ਪਟਨਾ (ਵਾਰਤਾ)— ਬਿਹਾਰ ਦੀ ਰਾਜਧਾਨੀ ਪਟਨਾ ’ਚ ਸਾਲ 2013 ’ਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਹੇ ਭਾਜਪਾ ਪਾਰਟੀ ਨੇਤਾ ਨਰਿੰਦਰ ਮੋਦੀ ਦੀ ਹੁੰਕਾਰ ਰੈਲੀ ਦੌਰਾਨ ਇਤਿਹਾਸ ਗਾਂਧੀ ਮੈਦਾਨ ਅਤੇ ਪਟਨਾ ਜੰਕਸ਼ਨ ’ਤੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਵਿਸ਼ੇਸ਼ ਅਦਾਲਤ ਨੇ ਅੱਜ 4 ਦੋਸ਼ੀਆਂ ਨੂੰ ਫਾਂਸੀ, 2 ਨੂੰ ਉਮਰ ਕੈਦ ਅਤੇ ਇਕ ਦੋਸ਼ੀ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਵਿਸ਼ੇਸ਼ ਜੱਜ ਗੁਰਵਿੰਦਰ ਸਿੰਘ ਮਲਹੋਤਰਾ ਦੀ ਅਦਾਲਤ ਵਿਚ ਇਸ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ 9 ਦੋਸ਼ੀਆਂ ਨੂੰ ਪਟਨਾ ਦੇ ਬੇਊਰ ਜੇਲ੍ਹ ਤੋਂ ਸਖ਼ਤ ਸੁਰੱਖਿਆ ਦਰਮਿਆਨ ਲਿਆ ਕੇ ਅੱਜ ਸਵੇਰੇ ਪੇਸ਼ ਕੀਤਾ ਗਿਆ। ਅਦਾਲਤ ਦਾ ਕੰਮ ਸ਼ੁਰੂ ਹੁੰਦੇ ਹੀ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਸਜ਼ਾ ਲਈ ਸਮਾਂ ਨਿਸ਼ਚਿਤ ਕੀਤਾ। ਸ਼ਾਮ 4 ਵਜੇ ਅਦਾਲਤ ਨੇ ਫਿਰ ਤੋਂ ਕਾਰਵਾਈ ਸ਼ੁਰੂ ਕੀਤੀ ਅਤੇ ਦੋਸ਼ੀਆਂ ਨੂੰ ਸਜ਼ਾ ਸੁਣਾਈ।
ਜ਼ਿਕਰਯੋਗ ਹੈ ਕਿ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ’ਚ 27 ਅਕਤੂਬਰ 2013 ਨੂੰ ਭਾਜਪਾ ਪਾਰਟੀ ਦੀ ਹੁੰਕਾਰ ਰੈਲੀ ਦੌਰਾਨ ਪਟਨਾ ਜੰਕਸ਼ਨ ਅਤੇ ਗਾਂਧੀ ਮੈਦਾਨ ’ਚ ਲੜੀਵਾਰ ਬੰਬ ਧਮਾਕੇ ਹੋਏ ਸਨ। ਇਸ ਰੈਲੀ ਵਿਚ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ ਸੀ। ਇਨ੍ਹਾਂ ਧਮਾਕਿਆਂ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 89 ਵਿਅਕਤੀ ਜ਼ਖਮੀ ਹੋਏ ਸਨ।
ਕੇਂਦਰ ਨੇ ਕਰਮੀਆਂ ਲਈ ਬਾਇਓਮੈਟ੍ਰਿਕ ਹਾਜ਼ਰੀ ਬਹਾਲ ਕਰਨ ਦਾ ਕੀਤਾ ਫ਼ੈਸਲਾ
NEXT STORY