ਪਟਨਾ (ਬਿਊਰੋ)– ਬਿਹਾਰ ਦੇ ਪਟਨਾ ਸ਼ਹਿਰ ਦੇ ਸੁਲਤਾਨਗੰਜ ਥਾਣਾ ਖੇਤਰ ਦੇ ਖਾਨ ਮਿਰਜ਼ਾ ਇਲਾਕੇ ’ਚ ਨਿਗਰਾਨੀ ਵਿਭਾਗ ਦੀ ਟੀਮ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਦੇ ਘਰ ਛਾਪੇਮਾਰੀ ਕੀਤੀ ਹੈ। ਨਿਗਰਾਨੀ ਵਿਭਾਗ ਦੀ ਟੀਮ ਨੇ ਪਟਨਾ ਸਮੇਤ 4 ਟਿਕਾਣਿਆਂ ’ਤੇ ਸ਼ਨੀਵਾਰ ਨੂੰ ਇਕੱਠੇ ਛਾਪੇਮਾਰੀ ਕੀਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ IAS ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਦੀ ਗੋਲੀ ਲੱਗਣ ਕਾਰਨ ਮੌਤ
ਵਿਭਾਗ ਦੇ ਡੀ. ਐੱਸ. ਪੀ. ਸੁਰਿੰਦਰ ਕੁਮਾਰ ਮੌਆਰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਇੱਥੋਂ ਨੋਟਾਂ ਨਾਲ ਭਰੇ 5 ਬੋਰੇ, ਜ਼ਮੀਨ ਦੇ ਕਈ ਕਾਗਜ਼, ਸੋਨੇ-ਚਾਂਦੀ ਦੇ ਗਹਿਣੇ, 4 ਲਗਜ਼ਰੀ ਕਾਰਾਂ ਸਮੇਤ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ। ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਖ਼ਿਲਾਫ ਨਿਗਰਾਨੀ ਵਿਭਾਗ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਅਦਾਲਤ ਤੋਂ ਛਾਪੇਮਾਰੀ ਦੀ ਇਜਾਜ਼ਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਤੌਬਾ-ਤੌਬਾ! ਦਹਾਕਿਆਂ ਮਗਰੋਂ ਹਟਿਆ 16 ਸਾਲਾ ਮੁੰਡੇ ’ਤੇ ਲੱਗਾ ਰੇਪ ਦਾ ਕਲੰਕ, ਹੁਣ ਪਿੱਛੇ ਬਚਿਆ ਬੁਢਾਪਾ
ਦੱਸਿਆ ਜਾਂਦਾ ਹੈ ਕਿ ਵਿਭਾਗ ਦੀ ਟੀਮ ਨੇ ਪਟਨਾ ਦੇ ਗੋਲਾ ਰੋਡ, ਪਟਨਾ ਸ਼ਹਿਰ ਦੇ ਸੁਲਤਾਨਗੰਜ, ਗਯਾ ਅਤੇ ਜਹਾਨਾਬਾਦ ਸਮੇਤ 4 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਇੱਥੇ ਟੀਮ ਨੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਇਕੱਠੀ ਕਰਨ ਦਾ ਖੁਲਾਸਾ ਕੀਤਾ ਹੈ। ਉੱਥੇ ਹੀ ਨਿਗਰਾਨੀ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਚਾਰੋਂ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜ਼ਬਤ ਕੀਤੇ ਸਾਮਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹਿਮਾਚਲ ’ਚ ਗਰਜੇ CM ਭਗਵੰਤ ਮਾਨ, ਬੋਲੇ- ਹਰ ਸੂਬਾ ਆਖ ਰਿਹਾ ‘ਆਪ’ ਪਾਰਟੀ ਦੀ ਸਰਕਾਰ ਸਾਡੇ ਇੱਥੇ ਹੋਵੇ
ਦੱਸਿਆ ਜਾ ਰਿਹਾ ਹੈ ਕਿ ਨੋਟਾਂ ਦੀ ਗਿਣਤੀ ਹੁਣ ਐਤਵਾਰ ਯਾਨੀ ਕਿ ਅੱਜ ਹੋਵੇਗੀ। ਜਾਣਕਾਰੀ ਮੁਤਾਬਕ ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਦੀ ਰਿਹਾਇਸ਼ ਤੋਂ ਜੋ ਗਹਿਣੇ ਮਿਲੇ ਹਨ, ਉਸ ’ਚ ਹੀਰਾ, ਕਰੀਬ ਪੌਣੇ ਕਿਲੋ ਸੋਨਾ, ਤਿੰਨ ਕਿਲੋ ਚਾਂਦੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਮੀਨ ਅਤੇ ਫਲੈਟ ਦੇ ਕਾਗਜ਼ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ- IAS ਪੋਪਲੀ ਦੇ ਪੁੱਤਰ ਦੀ ਮੌਤ ਮਗਰੋਂ ਵਿਜੀਲੈਂਸ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਅਹਿਮ ਜਾਣਕਾਰੀ (ਵੀਡੀਓ)
ਦੋਸ਼ ਹੈ ਕਿ ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਨੇ ਸਰਕਾਰੀ ਨੌਕਰੀ ਕਰਦੇ ਹੋਏ ਜੰਮ ਕੇ ਭ੍ਰਿਸ਼ਟਾਚਾਰ ਕੀਤਾ ਹੈ। ਇਨ੍ਹਾਂ ਖ਼ਿਲਾਫ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਜਤਿੰਦਰ ’ਤੇ ਲੱਗੇ ਦੋਸ਼ਾਂ ਦੀ ਸੂਬਾਈ ਸਰਕਾਰ ਨੇ ਜਾਂਚ ਕਰਵਾਈ। ਜਾਂਚ ਸਹੀ ਪਾਏ ਜਾਣ ਮਗਰੋਂ ਨਿਗਰਾਨੀ ਵਿਭਾਗ ਨੇ ਉਨ੍ਹਾਂ ਖ਼ਿਲਾਫ ਕਾਰਵਾਈ ਕੀਤੀ ਅਤੇ ਸ਼ਨੀਵਾਰ ਨੂੰ ਇਕੱਠੇ 4 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਬਾਗੀਆਂ ’ਤੇ ਸ਼ਿਵ ਸੈਨਾ ਸਖ਼ਤ, ਊਧਵ ਆਰ-ਪਾਰ ਦੇ ਮੂਡ ’ਚ
NEXT STORY