ਸ਼ਿਮਲਾ- ਹਿਮਾਚਲ ਦੇ 2 ਕਾਂਗਰਸ ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ ਹਨ। ਕਾਂਗੜਾ ਤੋਂ ਵਿਧਾਇਕ ਪਵਨ ਕਾਜਲ ਅਤੇ ਨਾਲਾਗੜ੍ਹ ਤੋਂ ਵਿਧਾਇਕ ਲਖਵਿੰਦਰ ਰਾਣਾ ਨੇ ਭਾਜਪਾ ਦਾ ਹੱਥ ਫੜ ਲਿਆ ਹੈ। ਇਸ ਸਾਲ ਹੋਣ ਵਾਲੀਆਂ ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਕਾਂਗਰਸ ਲਈ ਵੱਡਾ ਝਟਕਾ ਹੈ। ਦਿੱਲੀ 'ਚ ਭਾਜਪਾ ਦਫ਼ਤਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਦੋਹਾਂ ਵਿਧਾਇਕਾਂ ਨੇ ਭਾਜਪਾ ਦੀ ਮੈਂਬਰਤਾ ਲਈ। ਇਸ ਮੌਕੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਭਾਜਪਾ ਪ੍ਰਧਾਨ ਸੁਰੇਸ਼ ਕਸ਼ਯਪ ਵੀ ਮੌਜੂਦ ਰਹੇ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਪਵਨ ਕਾਜਲ ਨੇ ਕਿਹਾ,''ਮੈਂ ਆਪਣੇ ਵਿਧਾਨ ਸਭਾ ਖੇਤਰ ਦੀ ਜਨਤਾ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਫ਼ੈਸਲਾ ਲਿਆ ਹੈ।'' ਉਨ੍ਹਾਂ ਨੇ ਜੇ.ਪੀ. ਨੱਢਾ ਤੋਂ ਲੈ ਕੇ ਪੀ.ਐੱਮ. ਮੋਦੀ ਅਤੇ ਜੈਰਾਮ ਠਾਕੁਰ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜੇ.ਪੀ. ਨੱਢਾ ਹਿਮਾਚਲ ਵਰਗੇ ਛੋਟੇ ਸੂਬੇ ਤੋਂ ਹਨ ਅਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੇ ਮੁਖੀਆ ਹਨ। ਉਨ੍ਹਾਂ ਕਿਹਾ ਕਿ ਜਨਤਾ ਚਾਹੁੰਦੀ ਹੈ ਕਿ ਹਿਮਾਚਲ 'ਚ ਭਾਜਪਾ ਦੀ ਸਰਕਾਰ ਬਣੇ।
ਨਾਲਾਗੜ੍ਹ ਤੋਂ ਵਿਧਾਇਕ ਲਖਵਿੰਦਰ ਸਿੰਘ ਰਾਣਾ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਕਾਂਗਰਸ ਇਕ ਪਰਿਵਾਰ ਦੀ ਪਾਰਟੀ ਹੈ, ਉੱਥੇ ਸਿਰਫ਼ ਇਕ ਪਰਿਵਾਰ ਦੀ ਹੀ ਚੱਲਦੀ ਹੈ, ਜਦੋਂ ਕਿ ਦੂਜੇ ਪਾਸੇ ਭਾਜਪਾ ਲਈ ਪਾਰਟੀ ਹੀ ਪਰਿਵਾਰ ਹੈ। ਇਸ ਲਈ ਅਸੀਂ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਲਖਵਿੰਦਰ ਰਾਣਾ ਨੇ ਪੀ.ਐੱਮ. ਮੋਦੀ ਅਤੇ ਜੇ.ਪੀ. ਨੱਢਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਨਾਲਾਗੜ੍ਹ ਵਿਧਾਨ ਸਭਾ ਸੀਟ 'ਤੇ ਭਾਜਪਾ ਦੀ ਜਿੱਤ ਲਈ ਪੂਰੀ ਮਿਹਨਤ ਕਰਾਂਗੇ। ਜੈਰਾਮ ਠਾਕੁਰ ਨੇ ਕਿਹਾ ਕਿ ਪਵਨ ਕਾਜਲ ਅਤੇ ਲਖਵਿੰਦਰ ਰਾਣਾ ਦੇ ਭਾਜਪਾ 'ਚ ਸ਼ਾਮਲ ਹੋਣ ਨਾਲ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਤਾਕਤ ਮਿਲੇਗੀ।
ਭਾਜਪਾ ਦੇ ਨਵੇਂ ਸੰਸਦੀ ਬੋਰਡ ਤੋਂ ਗਡਕਰੀ ਅਤੇ ਸ਼ਿਵਰਾਜ ਬਾਹਰ, ਇਹ ਨਵੇਂ ਚਿਹਰੇ ਸ਼ਾਮਲ
NEXT STORY