ਲਖਨਊ- ਯੋਗੀ ਸਰਕਾਰ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਤੀਸਰੇ ਦਿਨ ਸ਼ਨੀਵਾਰ ਦੇਰ ਰਾਤ 107 ਪੀ. ਸੀ. ਐੱਸ. ਅਤੇ ਸੀਨੀਅਰ ਪੀ. ਸੀ. ਐੱਸ. ਅਫਸਰਾਂ ਦੇ ਤਬਾਦਲੇ ਕਰ ਦਿੱਤੇ। ਇਨ੍ਹਾਂ 'ਚ ਐੱਸ. ਡੀ. ਐੱਮ, ਸਿਟੀ ਮੈਜਿਸਟ੍ਰੇਟ, ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਫਾਈਨੈਂਸ ਅਤੇ ਰੈਵੇਨਿਊ, ਐਡੀਸ਼ਨਲ ਕਮਿਸ਼ਨਰ ਪੱਧਰ ਦੇ ਅਧਿਕਾਰੀ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ 'ਚ ਸ਼ੁੱਕਰਵਾਰ ਦੇਰ ਰਾਤ ਵੀ ਕਈ ਤਬਾਦਲੇ ਕੀਤੇ ਗਏ ਸੀ। ਚੋਣਾਂ ਤੋਂ ਪਹਿਲਾਂ ਇਹ ਤਬਾਦਲੇ ਬੇਹੱਦ ਅਹਿਮ ਮੰਨੇ ਜਾ ਰਹੇ ਹਨ, ਜਿਸ 'ਚ ਸੂਬਾ ਭਰ 'ਚ 64 ਆਈ. ਏ. ਐੱਸ, 11 ਆਈ. ਪੀ. ਐੱਸ. ਅਤੇ 50 ਤੋਂ ਜ਼ਿਆਦਾ ਪੀ. ਪੀ. ਐੱਸ ਦੇ ਤਬਾਦਲੇ ਕੀਤੇ ਗਏ ਸੀ।
ਅੱਜ ਤੋਂ ਯਾਤਰੀ ਕਰਨਗੇ 'ਵੰਦੇ ਭਾਰਤ ਐਕਸਪ੍ਰੈੱਸ' ਦੀ ਸੈਰ
NEXT STORY