ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਮੁੱਖ ਬੁਲਾਰੇ ਸੁਹੈਲ ਬੁਖਾਰੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਮੰਗਲਵਾਰ ਨੂੰ ਪਾਰਟੀ ਛੱਡ ਦਿੱਤੀ। ਸੁਹੈਲ ਬੁਖਾਰੀ ਨੇ ਕਿਹਾ ਕਿ ਉਨ੍ਹਾਂ ਨੇ ਪੀ.ਡੀ.ਪੀ. ਛੱਡ ਦਿੱਤੀ ਹੈ। ਇਸ ਤੋਂ ਵੱਧ ਉਨ੍ਹਾਂ ਨੇ ਕੁਝ ਨਹੀਂ ਕਿਹਾ। ਪ੍ਰਤੀਤ ਹੁੰਦਾ ਹੈ ਕਿ ਉਹ ਚੋਣਾਂ ਲੜਨ ਲਈ ਮਨਜ਼ੂਰੀ ਨਹੀਂ ਦਿੱਤੇ ਜਾਣ ਤੋਂ ਨਾਰਾਜ਼ ਸਨ।
ਉਨ੍ਹਾਂ ਨੂੰ ਵਾਗੂਰਾ-ਕ੍ਰੀਰੀ ਤੋਂ ਚੋਣ ਲੜਨ ਦੀ ਉਮੀਦ ਸੀ ਪਰ ਪਿਛਲੇ ਮਹੀਨੇ ਸਾਬਕਾ ਮੰਤਰੀ ਬਸ਼ਾਰਤ ਬੁਖਾਰੀ ਦੇ ਪੀ.ਡੀ.ਪੀ. 'ਚ ਵਾਪਸ ਆਉਣ ਨਾਲ ਉਨ੍ਹਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਘੱਟ ਹੋ ਗਈ। ਪੱਤਰਕਾਰ ਤੋਂ ਨੇਤਾ ਬਣੇ ਸੁਹੈਲ ਬੁਖਾਰੀ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਦੇ ਕਰੀਬੀ ਸਨ। ਜਦੋਂ ਮਹਿਬੂਬਾ ਮੁੱਖ ਮੰਤਰੀ ਸੀ, ਉਦੋਂ ਉਹ ਉਨ੍ਹਾਂ ਦੇ ਸਲਾਹਕਾਰ ਵੀ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਜਲਦ ਹੋਵੇਗੀ ਜਾਰੀ, ਇਨ੍ਹਾਂ ਦਸਤਾਵੇਜ਼ਾਂ ਨੂੰ ਤੁਰੰਤ ਕਰੋ ਅਪਡੇਟ
NEXT STORY