ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ। ਕੋਰੋਨਾ ਵਾਇਰਸ ਦੇ ਖਤਰੇ ਤੋਂ ਲੋਕਾਂ ਨੂੰ ਬਚਣ ਲਈ ਜੋ ਕਾਰਗਰ ਉਪਾਅ ਦੱਸਿਆ ਗਿਆ ਹੈ, ਉਹ ਹੈ ਇਕ-ਦੂਜੇ ਤੋਂ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ)। ਇਹ ਵਾਇਰਸ ਖੰਘ, ਛਿੱਕ ਤੋਂ ਫੈਲਦਾ ਹੈ। ਜੇਕਰ ਵਾਇਰਸ ਤੋਂ ਬਚਣਾ ਹੈ ਤਾਂ ਦੋਸਤਾਂ ਨਾਲ ਹੱਥ ਨਾ ਮਿਲਾਓ ਅਤੇ ਨਾ ਹੀ ਕਿਸੇ ਨੂੰ ਛੂਹੋ। ਇਸ ਲਈ ਲਾਕਡਾਊਨ ਲਾਗੂ ਕੀਤਾ ਗਿਆ ਹੈ ਤਾਂ ਕਿ ਲੋਕ ਘਰਾਂ 'ਚ ਹੀ ਬੰਦ ਰਹਿਣ। ਜੇਕਰ ਬਾਹਰ ਰਾਸ਼ਨ ਜਾ ਕੋਈ ਚੀਜ਼ ਲੈਣ ਜਾਣਾ ਵੀ ਹੈ ਤਾਂ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖੋ। ਇਨ੍ਹੀਂ ਦਿਨੀਂ ਕਈ ਸੂਬਿਆਂ 'ਚ ਰਾਸ਼ਨ ਦੀਆਂ ਦੁਕਾਨਾਂ, ਮੈਡੀਕਲ ਦੁਕਾਨਾਂ ਦੇ ਬਾਹਰ ਚਾਕ ਨਾਲ ਗੋਲ ਘੇਰੇ ਬਣਾਏ ਗਏ ਹਨ, ਜੋ ਕਿ ਲੋਕਾਂ ਲਈ ਦੂਰੀ ਬਣਾ ਕੇ ਰੱਖਣ ਲਈ ਹਨ। ਇਨ੍ਹਾਂ ਗੋਲ ਘੇਰਿਆਂ ਵਿਚ ਹੀ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਇਹ ਗੱਲ ਤਾਂ ਇਨਸਾਨਾਂ ਦੀ ਹੋਈ, ਜਿਨ੍ਹਾਂ ਨੂੰ ਵਾਰ-ਵਾਰ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਸਮਝਾਉਣਾ ਪੈਦਾ ਹੈ।
ਜੇਕਰ ਇਕ ਨਜ਼ਰ ਬੇਜ਼ੁਬਾਨਾਂ 'ਤੇ ਮਾਰੀਏ ਤਾਂ ਉਹ ਖੁਦ ਹੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਨ। ਦਰਅਸਲ ਸੋਸ਼ਲ ਮੀਡੀਆ ਟਵਿੱਟਰ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਬੇਜ਼ੁਬਾਨ ਜੀਵ-ਜੰਤੂ ਇਕ-ਦੂਜੇ ਤੋਂ ਕਾਫੀ ਦੂਰ ਬੈਠੇ ਹੋਏ ਹਨ।

ਇਕ ਆਈ. ਐੱਫ. ਐੱਸ. ਅਫਸਰ ਪ੍ਰਵੀਨ ਕਾਸਵਾਨ ਨੇ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੀ ਤਸਵੀਰ ਸ਼ੇਅਰ ਕੀਤੀ ਹੈ। ਮੋਰ ਦਾ ਝੁੰਡ ਨਾਲ ਹੈ ਪਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ। ਪ੍ਰਵੀਨ ਨੇ ਲਿਖਿਆ ਕਿ ਲਾਕਡਾਊਨ ਦਰਮਿਆਨ ਸਾਡੇ ਰਾਸ਼ਟਰੀ ਪੰਛੀ ਤੋਂ ਸੋਸ਼ਲ ਡਿਸਟੈਂਸਿੰਗ ਸਿੱਖੋ। ਦਰਅਸਲ ਇਹ ਤਸਵੀਰ ਨਾਗੌਰ ਜ਼ਿਲੇ ਦੇ ਇਕ ਸਰਕਾਰੀ ਸਕੂਲ ਦੀ ਹੈ, ਜਿੱਥੇ ਮੋਰ ਬੈਠੇ ਹਨ।
ਤਖ਼ਤ ਸ੍ਰੀ ਪਟਨਾ ਸਾਹਿਬ 'ਚ ਸੇਵਾਦਾਰਾਂ ਨੇ ਕੀਤੀ ਅਰਦਾਸ, ਸੰਗਤ ਦੀ 'ਨੋ ਐਂਟਰੀ' (ਤਸਵੀਰਾਂ)
NEXT STORY