ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੇਗਾਸੁਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਦੀ ਅਪੀਲ ਕਰਨ ਵਾਲੀਆਂ ਪਟੀਸ਼ਨਾਂ ’ਤੇ ਅਗਲੇ ਹਫਤੇ ਅੰਤਰਿਮ ਆਦੇਸ਼ ਪਾਸ ਕਰੇਗਾ। ਚੀਫ ਜਸਟਿਸ ਐੱਨ.ਵੀ. ਰਮਨਾ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਆਦੇਸ਼ ਅਗਲੇ ਹਫਤੇ ਪਾਸ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ 13 ਸਤੰਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਦੇ ਹੋਏ ਕਿਹਾ ਸੀ ਕਿ ਉਹ ਸਿਰਫ ਇਹ ਜਾਣਨਾ ਚਾਹੁੰਦਾ ਹੈ ਕਿ ਕੇਂਦਰ ਨੇ ਨਾਗਰਿਕਾਂ ਦੀ ਕਥਿਤ ਤੌਰ ’ਤੇ ਜਾਸੂਸੀ ਕਰਨ ਲਈ ਗੈਰ-ਕਾਨੂੰਨੀ ਤਰੀਕਿਆਂ ਨਾਲ ਪੇਗਾਸੁਸ ਜਾਸੂਸੀ ਸਾਫਟਵੇਅਰ ਦਾ ਇਸਤੇਮਾਲ ਕੀਤਾ ਜਾਂ ਨਹੀਂ।
ਕੇਂਦਰ ਨੇ ਜਾਸੂਸੀ ਵਿਵਾਦ ਦੀ ਸੁਤੰਤਰ ਜਾਂਚ ਦੀ ਅਪੀਲ ਕਰਨ ਵਾਲੀਆਂ ਪਟੀਸ਼ਨਾਂ ’ਤੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਹਲਫਨਾਮਾ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੁਤੰਤਰ ਜਾਂਚ ਦੀ ਅਪੀਲ ਕਰਨ ਵਾਲੀਆਂ ਪਟੀਸ਼ਨਾਂ ਉਨ੍ਹਾਂ ਖਬਰਾਂ ਨਾਲ ਸੰਬੰਧਿਤ ਹਨ ਜਿਸ ਵਿਚ ਸਰਕਾਰੀ ਏਜੰਸੀਆਂ ’ਤੇ ਕੁਝ ਨਾਮੀਂ ਹਸਤੀਆਂ, ਨੇਤਾਵਾਂ ਅਤੇ ਪੱਤਰਕਾਰਾਂ ਦੀ ਇਜ਼ਰਾਇਲੀ ਕੰਪਨੀ ਐੱਨ.ਐੱਸ.ਓ. ਦੇ ਜਾਸੂਸੀ ਸਾਫਟਵੇਅਰ ਪੇਗਾਸੁਸ ਦਾ ਇਸਤੇਮਾਲ ਕਰਕੇ ਜਾਸੂਸੀ ਕਰਨ ਦਾ ਦੋਸ਼ਹੈ। ਇਕ ਅੰਤਰਰਾਸ਼ਟਰੀ ਮੀਡੀਆ ਸੰਘ ਨੇ ਖਬਰ ਦਿੱਤੀ ਸੀ ਕਿ ਪੇਗਾਸੁਸ ਸਾਫਟਵੇਅਰ ਦਾ ਇਸੇਤਮਾਲ ਕਰਦੇ ਹੋਏ ਜਾਸੂਸੀ ਦੀ ਸੰਭਾਵਿਤ ਸੂਚੀ ’ਚ 300 ਤੋਂ ਜ਼ਿਆਦਾ ਭਾਰਤੀ ਮੋਬਾਇਲ ਫੋਨ ਨੰਬਰ ਸਨ।
ਹਰਿਆਣਾ ’ਚ ਹਾਦਸਾ: ਸਕੂਲ ਦੀ ਛੱਤ ਡਿੱਗੀ, 25 ਵਿਦਿਆਰਥੀ ਜ਼ਖਮੀ
NEXT STORY